ਨਿੱਕੀ ਦੇ ਕਤਲ ਦੀ ਸਾਜਿਸ਼ 'ਚ ਦੋਸ਼ੀ ਪ੍ਰੇਮੀ ਦੇ ਪਿਤਾ-ਦੋਸਤ ਸਮੇਤ 4 ਗ੍ਰਿਫ਼ਤਾਰ, ਦਿੱਲੀ ਪੁਲਸ ਦਾ ਜਵਾਨ ਵੀ ਸ਼ਾਮਲ

Saturday, Feb 18, 2023 - 11:47 AM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਨਿੱਕੀ ਯਾਦਵ ਕਤਲ ਮਾਮਲੇ 'ਚ ਦੋਸ਼ੀ ਪ੍ਰੇਮੀ ਸਾਹਿਲ ਗਹਿਲੋਤ ਦੇ ਪਿਤਾ, ਉਸ ਦੇ ਦੋ ਰਿਸ਼ਤੇਦਾਰਾਂ ਅਤੇ ਦੋ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਹਿਲ ਗਹਿਲੋਤ ਨੂੰ ਪੁਲਸ ਨੇ ਪ੍ਰੇਮਿਕਾ ਨਿੱਕੀ ਯਾਦਵ ਦੇ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ।  ਵਿਸ਼ੇਸ਼ ਪੁਲਸ ਕਮਿਸ਼ਨਰ (ਅਪਰਾਧ) ਰਵਿੰਦਰ ਯਾਦਵ ਨੇ ਕਿਹਾ ਕਿ ਗਹਿਲੋਤ ਦੇ ਪਿਤਾ ਵੀਰੇਂਦਰ ਸਿੰਘ, ਦੋ ਭਰਾਵਾਂ (ਰਿਸ਼ਤੇਦਾਰ) ਅਸ਼ੀਸ਼ ਅਤੇ ਨਵੀਨ ਅਤੇ ਸਾਹਿਲ ਦੇ ਦੋ ਦੋਸਤਾਂ ਅਮਰ ਅਤੇ ਲੋਕੇਸ਼ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਕਤਲ ਦੇ ਸਬੰਧ ਵਿਚ ਉਨ੍ਹਾਂ ਦੀ ਭੂਮਿਕਾ ਦੀ ਪੁਸ਼ਟੀ ਅਤੇ ਪਤਾ ਲੱਗਣ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ- ਦਿੱਲੀ: ਨਿੱਕੀ ਕਤਲਕਾਂਡ ਮਗਰੋਂ ਦੇਸ਼ 'ਚ ਉਬਾਲ, MP ਨਵਨੀਤ ਰਾਣਾ ਬੋਲੀ- ਲਿਵ-ਇਨ ਸਾਡਾ ਸੱਭਿਆਚਾਰ ਨਹੀਂ

ਦਿੱਲੀ ਪੁਲਸ 'ਚ ਕਾਂਸਟੇਬਲ ਨਵੀਨ ਮੁੱਖ ਦੋਸ਼ੀ ਸਾਹਿਲ ਦਾ ਰਿਸ਼ਤੇਦਾਰ ਹੈ। ਗਹਿਲੋਤ ਪਹਿਲਾਂ ਤੋਂ ਹੀ ਪੁਲਸ ਹਿਰਾਸਤ ਵਿਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰੀ ਮਗਰੋਂ ਉਸ ਨੇ ਆਪਣੀ ਪ੍ਰੇਮਿਕਾ ਨਿੱਕੀ ਦੇ ਕਤਲ ਦੀ ਗੱਲ ਕਬੂਲ ਕੀਤੀ, ਕਿਉਂਕਿ ਉਹ ਉਸ 'ਤੇ ਵਿਆਹ ਦਾ ਦਬਾਅ ਬਣਾ ਰਹੀ ਸੀ।  ਵਿਸ਼ੇਸ਼ ਪੁਲਸ ਕਮਿਸ਼ਨਰ ਨੇ ਕਿਹਾ ਕਿ ਉਹ ਅਸਲ 'ਚ ਉਸ ਦੀ ਪਤਨੀ ਸੀ ਅਤੇ ਲਿਵ-ਇਨ-ਪਾਰਟਨਰ ਨਹੀਂ। ਪੁਲਸ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਉਹ ਉਸ ਨੂੰ ਬੇਨਤੀ ਕਰ ਰਹੀ ਸੀ ਕਿ ਉਹ ਉਸ ਦੇ ਪਰਿਵਾਰ ਵਲੋਂ 10 ਫਰਵਰੀ ਨੂੰ ਕਿਸੇ ਹੋਰ ਔਰਤ ਨਾਲ ਵਿਆਹ ਨਾ ਕਰਵਾਉਣ। ਪੁਲਸ ਅਨੁਸਾਰ ਜਦੋਂ ਗਹਿਲੋਤ ਨਿੱਕੀ ਯਾਦਵ ਨੂੰ ਉਕਤ ਔਰਤ ਨਾਲ ਆਪਣੇ ਵਿਆਹ ਲਈ ਰਾਜ਼ੀ ਕਰਨ ਲਈ ਮਨਾ ਨਹੀਂ ਸਕਿਆ ਤਾਂ ਉਸ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਅਤੇ ਇਸ ਵਿਚ ਹੋਰਨਾਂ ਨੂੰ ਵੀ ਸ਼ਾਮਲ ਕਰ ਲਿਆ।

ਇਹ ਵੀ ਪੜ੍ਹੋ- ਸਵਾਤੀ ਮਾਲੀਵਾਲ ਨੇ ਨਿੱਕੀ ਕਤਲਕਾਂਡ ਨੂੰ ਦੱਸਿਆ 'ਭਿਆਨਕ', ਕਿਹਾ- ਕਦੋਂ ਤੱਕ ਕੁੜੀਆਂ ਇੰਝ ਮਰਦੀਆਂ ਰਹਿਣਗੀਆਂ

ਪੁਲਸ ਨੇ ਕਿਹਾ ਕਿ FIR 'ਚ ਅਪਰਾਧਿਕ ਸਾਜ਼ਿਸ਼, ਸਬੂਤ ਨਸ਼ਟ ਕਰਨ ਅਤੇ ਇਕ ਅਪਰਾਧੀ ਨੂੰ ਪਨਾਹ ਦੇਣ ਸਮੇਤ ਕਈ ਹੋਰ ਦੋਸ਼ ਸ਼ਾਮਲ ਕੀਤੇ ਗਏ ਹਨ। ਇਸ ਘਟਨਾ ਦੀ ਜਾਣਕਾਰੀ 14 ਫਰਵਰੀ 'ਵੈਲੇਨਟਾਈਨ ਡੇਅ' ਤੋਂ ਬਾਅਦ ਸਾਹਮਣੇ ਆਈ, ਜਦੋਂ ਗਹਿਲੋਤ ਨੇ ਪੁਲਸ ਹਿਰਾਸਤ 'ਚ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਸ ਨੇ ਉਸ ਹੋਟਲ ਦੇ ਫਰਿੱਜ 'ਚੋਂ ਲਾਸ਼ ਬਰਾਮਦ ਕੀਤੀ, ਜਿੱਥੇ ਉਸ ਨੂੰ ਰੱਖਿਆ ਗਿਆ ਸੀ।
 


Tanu

Content Editor

Related News