ਗੁੰਡਾਗਰਦੀ ਕਰਦੀ ਸੀ ਪ੍ਰਗਿਆ, ਚਾਕੂਬਾਜ਼ੀ ’ਚ ਆਇਆ ਸੀ ਨਾਂ : ਭੁਪੇਸ਼ ਬਘੇਲ
Sunday, Apr 21, 2019 - 11:00 PM (IST)

ਨਵੀਂ ਦਿੱਲੀ (ਏਜੰਸੀ)- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਪ੍ਰਗਿਆ ਸਿੰਘ ਠਾਕੁਰ ਗੁੰਡਾਗਰਦੀ ਕਰਦੀ ਸੀ। ਉਸ ਦਾ ਨਾਂ ਚਾਕੂਬਾਜ਼ੀ ਦੀ ਇਕ ਘਟਨਾ ਵਿਚ ਵੀ ਆਇਆ ਸੀ। ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 19 ਸਾਲ ਪਹਿਲਾਂ ਚਾਕੂਬਾਜ਼ੀ ਦੀ ਘਟਨਾ ਵਿਚ ਉਨ੍ਹਾਂ ਦਾ ਨਾਂ ਆਇਆ ਸੀ। ਉਹ ਛੋਟੀਆਂ-ਛੋਟੀਆਂ ਗੱਲਾਂ ’ਤੇ ਗੁੰਡਾਗਰਦੀ ’ਤੇ ਉਤਰ ਆਉਂਦੀ ਸੀ।