ਸਬਰੀਮਾਲਾ ਮੰਦਰ : ਸੁਪਰੀਮ ਕੋਰਟ ਦੇ 9 ਜੱਜਾਂ ਦੀ ਬੈਂਚ 3 ਫਰਵਰੀ ਨੂੰ ਕਰੇਗੀ ਮਾਮਲੇ ਦੀ ਸੁਣਵਾਈ

01/30/2020 4:24:10 PM

ਨਵੀਂ ਦਿੱਲੀ— ਸਬਰੀਮਾਲਾ ਮੰਦਰ ਮਾਮਲੇ 'ਤੇ ਹੁਣ ਸੁਪਰੀਮ ਕੋਰਟ ਦੇ 9 ਜੱਜਾਂ ਦੀ ਬੈਂਚ ਸੁਣਵਾਈ ਕਰੇਗੀ। ਚੀਫ ਜਸਟਿਸ ਐੱਸ.ਏ. ਬੋਬੜੇ ਨੇ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਫੈਸਲਾ ਲਿਆ ਹੈ। ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਕਿਹਾ ਕਿ ਆਉਣ ਵਾਲੀ 3 ਫਰਵਰੀ ਨੂੰ 9 ਜੱਜਾਂ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਇਹੀ ਬੈਂਚ ਮਾਮਲੇ ਦੀ ਸੁਣਵਾਈ ਦਾ ਪ੍ਰੋਗਰਾਮ ਤੈਅ ਕਰੇਗੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਧਾਰਮਿਕ ਆਸਥਾ ਅਤੇ ਔਰਤਾਂ ਦੇ ਅਧਿਕਾਰ ਨੂੰ ਲੈ ਕੇ ਨਿਆਇਕ ਸਮੀਖਿਆ ਦੀ ਗੂੰਜਾਇਸ਼ 'ਤੇ ਵੀ ਸੁਣਵਾਈ ਕਰੇਗੀ।

ਸੁਪਰੀਮ ਕੋਰਟ ਵੱਖ-ਵੱਖ ਧਰਮਾਂ ਅਤੇ ਧਾਰਮਿਕ ਸਥਾਨਾਂ 'ਤੇ ਔਰਤਾਂ ਨਾਲ ਭੇਦਭਾਵ ਨਾਲ ਜੁੜੇ ਮਾਮਲੇ ਦੀ ਸੁਣਵਾਈ 10 ਦਿਨ ਦੇ ਅੰਦਰ ਪੂਰੀ ਕਰੇਗਾ। ਇਸ 'ਚ ਸਬਰੀਮਾਲਾ ਮੰਦਰ 'ਚ ਸਾਰੇ ਉਮਰ ਵਰਗ ਦੀਆਂ ਔਰਤਾਂ ਨੂੰ ਪ੍ਰਵੇਸ਼ ਦੇਣ ਦਾ ਮਾਮਲਾ ਵੀ ਸ਼ਾਮਲ ਹੈ। ਚੀਫ ਜਸਟਿਸ ਐੱਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੀ 9 ਮੈਂਬਰੀ ਸੰਵਿਧਾਨ ਬੈਂਚ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਸ਼ੁੱਧ ਰੂਪ ਨਾਲ ਕਾਨੂੰਨੀ ਪਹਿਲੂ ਨਾਲ ਜੁੜੇ ਸਵਾਲਾਂ 'ਤੇ ਵੀ ਵਿਚਾਰ ਕਰੇਗੀ ਅਤੇ 10 ਦਿਨਾਂ ਦੇ ਅੰਦਰ ਸੁਣਵਾਈ ਪੂਰੀ ਕਰੇਗੀ। ਜੇਕਰ ਕੋਈ ਹੋਰ ਸਮਾਂ ਮੰਗਦਾ ਹੈ ਤਾਂ ਨਹੀਂ ਦਿੱਤਾ ਜਾਵੇਗਾ।

ਸੰਵਿਧਾਨ ਬੈਂਚ ਮਸਜਿਦਾਂ 'ਚ ਮੁਸਲਿਮ ਔਰਤਾਂ ਦੇ ਪ੍ਰਵੇਸ਼, ਦਾਊਦੀ ਬੋਹਰਾ ਮੁਸਲਿਮ ਭਾਈਚਾਰੇ 'ਚ ਔਰਤਾਂ ਦਾ ਖਤਨਾ ਨਾਲ ਸੰਬੰਧਕ ਮੁੱਦਿਆਂ 'ਤੇ ਵਿਚਾਰ ਕਰੇਗੀ।


DIsha

Content Editor

Related News