ਸਬਰੀਮਾਲਾ: ਫੈਸਲੇ ਖਿਲਾਫ ਪਟੀਸ਼ਨਾਂ 'ਤੇ ਕੋਰਟ ਦਾ ਤੁਰੰਤ ਸੁਣਵਾਈ ਤੋਂ ਇਨਕਾਰ

Tuesday, Jan 22, 2019 - 03:12 PM (IST)

ਸਬਰੀਮਾਲਾ: ਫੈਸਲੇ ਖਿਲਾਫ ਪਟੀਸ਼ਨਾਂ 'ਤੇ ਕੋਰਟ ਦਾ ਤੁਰੰਤ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸਬਰੀਮਾਲਾ ਵਿਵਾਦ 'ਚ ਔਰਤਾਂ ਦੇ ਪ੍ਰਵੇਸ਼ ਨੂੰ ਚੁਣੌਤੀ ਦੇਣ ਵਾਲੀ ਮੁੜ ਵਿਚਾਰ ਪਟੀਸ਼ਨਾਂ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਮੰਗਲਵਾਰ ਨੂੰ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਜੱਜ ਇੰਦੂ ਮਲਹੋਤਰਾ ਦੇ ਛੁੱਟੀ 'ਤੇ ਹੋਣ ਕਾਰਨ ਮੁੜ ਵਿਚਾਰ ਪਟੀਸ਼ਨਾਂ ਨੂੰ ਜਨਵਰੀ 'ਚ ਨਹੀਂ ਸੁਣਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਸੀ.ਜੇ.ਆਈ. (ਚੀਫ ਜਸਟਿਸ) ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨ ਬੈਂਚ ਦੀ ਇਕ ਮੈਂਬਰ ਜਸਟਿਸ ਇੰਦੂ ਮਲਹੋਤਰਾ 30 ਜਨਵਰੀ ਤੱਕ ਡਾਕਟਰੀ ਛੁੱਟੀ 'ਤੇ ਹੈ, ਇਸ ਲਈ ਇਸ ਮਹੀਨੇ ਮੁੜ ਵਿਚਾਰ ਪਟੀਸ਼ਨਾਂ 'ਤੇ ਸੁਣਵਾਈ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਜਸਟਿਸ ਮਲਹੋਤਰਾ ਕੰਮ 'ਤੇ ਵਾਪਸ ਆਏਗੀ, ਉਦੋਂ ਸੁਣਵਾਈ ਦੀ ਨਵੀਂ ਤਾਰੀਕ ਤੈਅ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੇ ਮੰਦਰ 'ਚ ਪ੍ਰਵੇਸ਼ ਕਰਨ ਦੇ ਖਿਲਾਫ ਦਿੱਲੀ 'ਚ ਵਿਰੋਧ-ਪ੍ਰਦਰਸ਼ਨ ਕੀਤਾ ਗਿਆ। ਔਰਤਾਂ ਨੇ ਦੀਵੇ ਜਗਾ ਕੇ ਰਾਜੀਵ ਚੌਕ 'ਤੇ ਪ੍ਰਦਰਸ਼ਨ ਕੀਤਾ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ 28 ਸਤੰਬਰ ਨੂੰ ਆਪਣੇ ਫੈਸਲੇ 'ਚ ਸਬਰੀਮਾਲਾ ਮੰਦਰ 'ਚ ਸਾਰੀ ਉਮਰ ਦੀਆਂ ਔਰਤਾਂ ਦੇ ਪ੍ਰਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਕੋਰਟ ਫੈਸਲੇ ਦੇ ਬਾਵਜੂਦ ਸ਼ਰਧਾਲੂਆਂ ਦੇ ਭਾਰੀ ਵਿਰੋਧ ਕਾਰਨ 31 ਦਸੰਬਰ 2018 ਤੱਕ ਕੋਈ ਵੀ ਔਰਤ ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਨਹੀਂ ਕਰ ਸਕੀ ਸੀ ਪਰ 2 ਜਨਵਰੀ 2019 ਨੂੰ 40 ਸਾਲ ਤੋਂ ਵਧ ਉਮਰ ਦੀਆਂ 2 ਔਰਤਾਂ ਸਾਰਿਆਂ ਨੂੰ ਧੋਖਾ ਦੇ ਕੇ ਮੰਦਰ 'ਚ ਪ੍ਰਵੇਸ਼ ਕਰਨ 'ਚ ਕਾਮਯਾਬ ਰਹੀਆਂ ਸਨ। ਬਿੰਦੂ ਅਤੇ ਕਨਕਦੁਰਗਾ ਨਾਂ ਦੀਆਂ ਇਨ੍ਹਾਂ 2 ਔਰਤਾਂ ਨੇ ਉਸ ਦਿਨ ਸਵੇਰੇ 3.45 ਵਜੇ ਮੰਦਰ 'ਚ ਪ੍ਰਵੇਸ਼ ਕਰ ਕੇ ਗਰਭ ਗ੍ਰਹਿ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਸਾਦੇ ਕੱਪੜਿਆਂ 'ਚ ਪੁਲਸ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਸੀ। ਸੈਂਕੜੇ ਸਾਲ ਪੁਰਾਣੇ ਭਗਵਾਨ ਅਯੱਪਾ ਦੇ ਇਸ ਮੰਦਰ 'ਚ 10 ਸਾਲ ਤੋਂ ਲੈ ਕੇ 50 ਸਾਲ ਤੱਕ ਉਮਰ ਦੀਆਂ ਔਰਤਾਂ ਦੇ ਪ੍ਰਵੇਸ਼ 'ਤੇ ਪਾਬੰਦੀ ਹੈ। ਇਹ ਪਰੰਪਰਾ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਹੈ।


author

DIsha

Content Editor

Related News