ਕੋਰੋਨਾ ਵਾਇਰਸ : PM ਮੋਦੀ ਦੀ ਪਹਿਲ 'ਤੇ SAARC ਦੇਸ਼ਾਂ ਦੀ ਵੀਡੀਓ ਕਾਨਫਰਾਂਸਿੰਗ ਹੋਵੇਗੀ ਕੱਲ

Saturday, Mar 14, 2020 - 09:24 PM (IST)

ਨਵੀਂ ਦਿੱਲੀ— ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੀ ਗਲੋਬਲ ਮਹਾਂਮਾਰੀ ਕੋਵਿਡ-19 ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰਸਤਾਵਿਤ SAARC ਦੇਸ਼ਾਂ ਦੀ ਵੀਡੀਓ ਕਾਨਫਰੰਸ ਕੱਲ ਭਾਵ ਐਤਵਾਰ ਨੂੰ ਹੋ ਸਕਦੀ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਦਿੱਤੀ ਹੈ ਕਿ SAARC ਦੇਸ਼ਾਂ ਦੇ ਨੇਤਾ ਐਤਵਾਰ ਨੂੰ ਵੀਡੀਓ ਕਾਨਫਰੰਸ ਦੇ ਜ਼ਰਿਏ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਿਪਟਣ ਲਈ ਰਣਨੀਤੀ 'ਤੇ ਚਰਚਾ ਕਰਨਗੇ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਸਾਰਕ ਮੈਂਬਰਾਂ ਦੀ ਵੀਡੀਓ ਕਾਨਫਰੰਸ ਦੇ ਜ਼ਰਿਏ ਰਣਨੀਤੀ 'ਤੇ ਚਰਚਾ ਦਾ ਪ੍ਰਸਤਾਵ ਦਿੱਤਾ ਸੀ, ਜਿਸ ਦਾ ਸਾਰੇ ਸਾਰਕ ਦੇਸ਼ਾਂ ਨੇ ਸਵਾਗਤ ਕੀਤਾ ਸੀ। ਕੋਰੋਨਾ ਵਾਇਰਸ ਦੇ ਚਲਦੇ ਦੁਨਿਆ 'ਚ 5,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ 'ਚ ਇਸ ਦੇ ਮਰੀਜ਼ਾਂ ਦੀ ਗਿਣਤੀ 95 ਹੋ ਗਈ ਹੈ, ਜਿਨ੍ਹਾਂ 'ਚ 2 ਮਰਨ ਵਾਲੇ ਵੀ ਸ਼ਾਮਲ ਹਨ।

PunjabKesari
ਪ੍ਰਧਾਨ ਮੰਤਰੀ ਨੇ ਅੱਠ ਮੈਂਬਰਾਂ ਦੇ ਸਾਰਕ ਸਮੂਹ ਨਾਲ ਸ਼ੁੱਕਰਵਾਰ ਨੂੰ ਸੰਪਰਕ ਕੀਤਾ ਅਤੇ ਦੱਖਣੀ ਏਸ਼ੀਅਨ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਨੇਤਾਵਾਂ ਦੀ ਵੀਡੀਓ ਕਾਨਫਰੰਸ ਦੇ ਜ਼ਰਿਏ ਬੈਠਕ ਕਰਵਾਉਣ ਦਾ ਵਿਚਾਰ ਦਿੱਤਾ ਤਾਂ ਕਿ ਕੋਰੋਨਾ ਵਾਇਰਸ ਤੋਂ ਨਿਪਟਣ ਲਈ ਮਜ਼ਬੂਤ ਰਣਨੀਤੀ ਤਿਆਰ ਕੀਤੀ ਜਾ ਸਕੇ।

PunjabKesari


KamalJeet Singh

Content Editor

Related News