ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਬਾਰੇ ਵਿਦੇਸ਼ ਮੰਤਰੀ ਸਖ਼ਤ; ਕਿਹਾ, "ਕੌਮੀ ਝੰਡੇ ਦਾ ਅਪਮਾਨ ਮਨਜ਼ੂਰ ਨਹੀਂ"
Monday, Apr 03, 2023 - 05:44 AM (IST)
ਕਰਨਾਟਕ (ਭਾਸ਼ਾ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਜਿਹਾ ਦੇਸ਼ ਨਹੀਂ ਹੈ, ਜੋ ਆਪਣੇ ਕੌਮੀ ਝੰਡੇ ਨੂੰ ਅਪਮਾਨਜਨਕ ਢੰਗ ਨਾਲ ਥੱਲੇ ਉਤਾਰੇ ਜਾਣ ਨੂੰ ਬਰਦਾਸ਼ਤ ਕਰ ਲਵੇ, ਕਿਉਂਕਿ ਇਹ ਦੇਸ਼ ਬਹੁਤ ਮਜ਼ਬੂਤ ਹੋਣ ਦੇ ਨਾਲ-ਨਾਲ ਬਹੁਤ ਜ਼ਿੰਮੇਦਾਰ ਵੀ ਹੈ।
ਇਹ ਖ਼ਬਰ ਵੀ ਪੜ੍ਹੋ - IPL 2023: ਕੋਹਲੀ ਤੇ ਡੂ ਪਲੇਸੀ ਦੇ ਤੂਫ਼ਾਨ 'ਚ ਉੱਡੀ MI, RCB ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸਫ਼ਰ
ਜੈਸ਼ੰਕਰ ਨੇ ਲੰਡਨ ਵਿਚ ਪਿਛਲੇ ਮਹੀਨੇ ਹੋਈ ਉਸ ਘਟਨਾ ਦਾ ਜ਼ਿਕਰ ਕੀਤਾ, ਜਿਸ ਵਿਚ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਭਾਰਤੀ ਹਾਈ ਕਮੀਸ਼ਨ ਉੱਪਰ ਲਹਿਰਾਏ ਗਏ ਤਿਰੰਗੇ ਨੂੰ ਉਤਾਰ ਕੇ ਖ਼ਾਲਿਤਾਨੀ ਝੰਡੇ ਲਹਿਰਾਏ ਤੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਖ਼ਾਲਿਸਤਾਨੀਆਂ ਤੇ ਅੰਗਰੇਜ਼ਾਂ ਨੂੰ ਮੂੰਹਤੋੜ ਜਵਾਬ ਦੇਣ ਲਈ ਹਾਈ ਕਮੀਸ਼ਨ ਦੇ ਇਮਾਰਤ 'ਤੇ ਉਸ ਤੋਂ ਵੱਡਾ ਤਿਰੰਗਾ ਲਗਾਇਆ।
ਇਹ ਖ਼ਬਰ ਵੀ ਪੜ੍ਹੋ - ਹੁਣ ਨਾਜਾਇਜ਼ ਪਾਰਕਿੰਗ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ, ਕੇਂਦਰ ਸਰਕਾਰ ਬਣਾਉਣ ਜਾ ਰਹੀ ਕਾਨੂੰਨ
ਵਿਦੇਸ਼ ਮੰਤਰੀ ਨੇ ਕਿਹਾ ਕਿ, "ਤੁਸੀਂ ਪਿਛਲੇ ਕੁੱਝ ਦਿਨਾਂ ਵਿਚ ਲੰਡਨ, ਕੈਨੇਡਾ, ਆਸਟ੍ਰੇਲੀਆ ਤੇ ਸੈਨ ਫਰਾਂਸਿਸਕੋ ਵਿਚ ਕੁੱਝ ਘਟਨਾਵਾਂ ਵੇਖੀਆਂ ਹਨ। ਇਹ ਹੁਣ ਉਹ ਭਾਰਤ ਨਹੀਂ ਹੈ, ਜੋ ਕਿਸੇ ਵੱਲੋਂ ਆਪਣੇ ਕੌਮੀ ਝੰਡੇ ਨੂੰ ਹੇਠਾਂ ਉਤਾਰਿਆ ਜਾਣਾ ਬਰਦਾਸ਼ਤ ਕਰ ਲਵੇਗਾ। ਜਦੋਂ ਇਹ ਘਟਨਾ ਹੋਈ, ਸਾਡੇ ਹਾਈ ਕਮਿਸ਼ਨ ਨੇ ਪਹਿਲਾਂ ਤੋਂ ਵੀ ਵੱਡਾ ਕੌਮੀ ਝੰਡਾ ਉਸ ਇਮਾਰਤ 'ਤੇ ਲਗਾ ਦਿੱਤਾ। ਇਹ ਨਾ ਸਿਰਫ਼ ਖ਼ਾਲਿਸਤਾਨੀਆਂ ਲਈ, ਸਗੋਂ ਬਰਤਾਨੀਆਂ ਲਈ ਵੀ ਸਖ਼ਤ ਜਵਾਬ ਸੀ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਸਾਡਾ ਕੌਮੀ ਝੰਡਾ ਹੈ ਤੇ ਜੇਕਰ ਕਿਸੇ ਨੇ ਇਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਸ ਤੋਂ ਵੀ ਵੱਡਾ ਕੌਮੀ ਝੰਡਾ ਲਗਾ ਦਿਆਂਗੇ।
ਇਹ ਖ਼ਬਰ ਵੀ ਪੜ੍ਹੋ - ਭਲਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੰਘ ਸਿੱਧੂ
ਲੰਡਨ 'ਚ ਵਾਪਰੀ ਘਟਨਾ ਤੋਂ ਬਾਅਦ, ਭਾਰਤ ਨੇ ਆਪਣੇ ਕੂਟਨੀਤਕ ਮਿਸ਼ਨ ਦੀ ਸੁਰੱਖਿਆ ਨੂੰ ਲੈ ਕੇ ਬਰਤਾਨਵੀ ਸਰਕਾਰ ਮੂਹਰੇ ਆਪਣੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ ਤੇ ਹਾਈ ਕਮਿਸ਼ਨ ਵਿਚ ਲੋੜੀਂਦੀ ਸੁਰੱਖਿਆ ਦੀ ਕਮੀ 'ਤੇ ਵੀ ਸਵਾਲ ਚੁੱਕਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।