ਭਾਰਤੀ ਫੌਜ ''ਚ ਜਲਦੀ ਸ਼ਾਮਲ ਹੋਵੇਗੀ ਐੱਸ-400 ਮਿਜ਼ਾਈਲ

11/07/2019 3:43:23 PM

ਨਵੀਂ ਦਿੱਲੀ— ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਕਰਾਰ ਤੋਂ ਬਾਅਦ ਭਾਰਤ ਛੇਤੀ ਹੀ ਇਸ ਦੀ ਡਿਲਿਵਰੀ ਚਾਹੁੰਦਾ ਹੈ। ਭਾਰਤ ਚਾਹੁੰਦਾ ਹੈ ਕਿ ਛੇਤੀ ਹੀ ਇਸ ਮਿਜ਼ਾਈਲ ਨੂੰ ਭਾਰਤੀ ਫੌਜ ਵਿਚ ਸ਼ਾਮਲ ਕੀਤਾ ਜਾਵੇ। ਇਹ ਆਧੁਨਿਕ ਮਿਜ਼ਾਈਲ ਸਿਸਟਮ ਦੁਸ਼ਮਣ ਦੇਸ਼ ਦੇ ਡਰੋਨ, ਲੜਾਕੂ ਜਹਾਜ਼, ਬੰਬਾਂ, ਜਾਸੂਸੀ ਜਹਾਜ਼ ਅਤੇ ਮਿਜ਼ਾਈਲ ਨੂੰ ਪਛਾਣ ਕੇ ਉਨ੍ਹਾਂ ਨੂੰ ਨਸ਼ਟ ਕਰਨ 'ਚ ਸਮਰੱਥ ਹੈ। ਇੱਥੇ ਦੱਸ ਦੇਈਏ ਕਿ ਭਾਰਤ-ਰੂਸ ਵਿਚ ਐੱਸ-400 ਲਈ ਹੋਏ ਕਰਾਰ ਲਈ ਭਾਰਤ 6 ਹਜ਼ਾਰ ਕਰੋੜ ਦੀ ਪਹਿਲੀ ਕਿਸ਼ਤ ਵੀ ਦੇ ਚੁੱਕਾ ਹੈ।

ਸੂਤਰਾਂ ਮੁਤਾਬਕ ਰੂਸ ਦੇ ਮਾਸਕੋ ਵਿਚ ਬੁੱਧਵਾਰ ਨੂੰ ਫੌਜ ਅਤੇ ਫੌਜੀ ਤਕਨੀਕੀ ਸਹਿਯੋਗ 'ਤੇ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਦੀ 19ਵੀਂ ਬੈਠਕ ਹੋਣ ਵਾਲੀ ਹੈ। ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਦੀ ਸਹਿ ਪ੍ਰਧਾਨਗੀ ਕਰਨ ਵਾਲੇ ਹਨ। ਇਸ 'ਚ ਮਿਜ਼ਾਈਲ ਦੀ ਛੇਤੀ ਡਿਲਿਵਰੀ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਐੱਸ-400 'ਤੇ ਕਰਾਰ ਅਕਤੂਬਰ 2018 'ਚ ਹੋਇਆ ਸੀ। ਇਹ ਕਰਾਰ ਕਰੀਬ 5.43 ਬਿਲੀਅਨ ਡਾਲਰ (ਯਾਨੀ ਕਿ 40,000 ਕਰੋੜ) ਰੁਪਏ ਦਾ ਹੈ। ਐੱਸ-400 ਅਤੇ ਹੋਰ ਪਰਮਾਣੂ ਪਣਡੁੱਬੀ ਤੋਂ ਇਲਾਵਾ ਭਾਰਤ ਅਤੇ ਰੂਸ ਵਿਚਾਲੇ ਕਈ ਹੋਰ ਫੌਜ ਹਥਿਆਰ ਸਮੱਗਰੀ 'ਤੇ ਚਰਚਾ ਕੀਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਦੀ 19ਵੀਂ ਬੈਠਕ ਵਿਚ ਆਪਣੇ ਰੂਸੀ ਹਮਅਹੁਦੇਦਾਰ ਸਰਗੇਈ ਸ਼ੋਇਗੁ ਨਾਲ ਹਿੱਸਾ ਲੈਣਗੇ।


Tanu

Content Editor

Related News