ਭਾਰਤ ਨੂੰ S-400 ਮਿਜ਼ਾਈਲ ਸਿਸਟਮ ਦੀ ਡਲਿਵਰੀ ’ਚ ਰੁਕਾਵਟ ਨਹੀਂ ਪੈਣ ਦੇਵੇਗਾ ਰੂਸ
Friday, Feb 25, 2022 - 11:05 AM (IST)
ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)– ਪੂਰਬੀ ਯੂਕ੍ਰੇਨ ਦੀ ਪ੍ਰਤੀਕਿਰਿਆ ਬਿਲਕੁਲ ਆਜ਼ਾਦ ਰਹੀ ਹੈ, ਜਿਸ ਦੀ ਰੂਸ ਨੇ ਵੀ ਪ੍ਰਸ਼ੰਸਾ ਕੀਤੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤਿਰੂਮੂਰਤੀ ਨੇ ਸੁਰੱਖਿਆ ਪ੍ਰੀਸ਼ਦ ਵਿਚ ਕਿਹਾ ਸੀ ਕਿ ਯੂਕ੍ਰੇਨ ਨੂੰ ਲੈ ਕੇ ਇਲਾਕੇ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਹ ਚਿੰਤਾਜਨਕ ਹੈ ਪਰ ਭਾਰਤ ਨੇ ਰੂਸ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਭਾਰਤ ਵਿਚ ਰੂਸ ਦੇ ਕਾਰਜਕਾਰੀ ਰਾਜਦੂਤ ਰੋਮਾਨ ਬਾਬੁਸ਼ਕਿਨ ਨੇ ਕਿਹਾ ਕਿ ਰੂਸ ’ਤੇ ਨਵੀਆਂ ਪਾਬੰਦੀਆਂ ਕਾਰਨ ਭਾਰਤ ਵਿਚ ਐੱਸ.-400 ਮਿਜ਼ਾਈਲ ਸਿਸਟਮ ਦੀ ਡਲਿਵਰੀ ਪ੍ਰਭਾਵਿਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਰੂਸੀ ਹਮਲੇ ਮਗਰੋਂ ਯੂਕ੍ਰੇਨ 'ਚ ਭਿਆਨਕ ਤਬਾਹੀ, ਹੁਣ ਤੱਕ ਮਾਰੇ ਗਏ 137 ਨਾਗਰਿਕ ਅਤੇ ਫ਼ੌਜੀ
ਪਾਕਿ-ਰੂਸ ਦੇ ਫੌਜੀ ਸਬੰਧ ਨਹੀਂ
ਰੂਸੀ ਰਾਜਦੂਤ ਨੇ ਕਿਹਾ ਕਿ ਅਮਰੀਕਾ ਦੀਆਂ ਨਵੀਆਂ ਵਿੱਤੀ ਪਾਬੰਦੀਆਂ ਤੋਂ ਇਲਾਵਾ ਉਸ ਦੇ ‘ਕਾਊਂਟਰਿੰਗ ਅਮੇਰਿਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ’ ਕਾਰਨ ਭਾਰਤ ਨਾਲ 5 ਅਰਬ ਡਾਲਰ ਦੇ ਐੱਸ.-400 ਮਿਜ਼ਾਇਲ ਸਿਸਟਮ ਸਮਝੌਤੇ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਐੱਸ.-400 ਦੀ ਡਲਿਵਰੀ ਹੋਵੇਗੀ। ਇਕ ਮੀਡੀਆ ਰਿਪੋਰਟ ਵਿਚ ਰੂਸੀ ਰਾਜਦੂਤ ਨੇ ਕਿਹਾ ਕਿ ਪਾਕਿਸਤਾਨ ਤੇ ਰੂਸ ਦੇ ਸਬੰਧ ਅਜੇ ਫੌਜੀ ਭਾਈਵਾਲੀ ਦੇ ਪੱਧਰ ਦੇ ਨਹੀਂ ਹਨ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ 'ਚ ਲਈ ਸ਼ਰਨ, ਕਿਹਾ- ਭਾਰਤ ਸਰਕਾਰ ਸਾਡੀ ਆਖ਼ਰੀ ਉਮੀਦ
ਕਸ਼ਮੀਰ ਨੂੰ ਮੰਨਦਾ ਹੈ ਦੋ-ਧਿਰੀ ਵਿਵਾਦ
ਉਨ੍ਹਾਂ ਕਿਹਾ ਕਿ ਰੂਸ ਸਪਸ਼ਟ ਤੌਰ ’ਤੇ ਮੰਨਦਾ ਹੈ ਕਿ ਕਸ਼ਮੀਰ ਇਕ ਦੋ-ਧਿਰੀ ਵਿਵਾਦ ਹੈ। 2 ਦਿਨ ਪਹਿਲਾਂ ਹੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਪੂਰਬੀ ਯੂਕ੍ਰੇਨ ਦੇ ਰੂਸੀ ਸਮਰਥਨ ਵਾਲੇ ਅਤੇ ਬਾਗੀਆਂ ਦੇ ਦਬਦਬੇ ਵਾਲੇ 2 ਇਲਾਕਿਆਂ ਦੋਨੇਤਸਕ ਤੇ ਲੁਹਾਂਸਕ ਨੂੰ ਆਜ਼ਾਦ ਖੇਤਰ ਦੇ ਰੂਪ ’ਚ ਮਾਨਤਾ ਦਿੱਤੀ ਸੀ। ਪੁਤਿਨ ਦੇ ਇਸ ਕਦਮ ਨਾਲ ਪੱਛਮੀ ਦੇਸ਼ ਭੜਕ ਗਏ ਅਤੇ ਰੂਸ ’ਤੇ ਕਈ ਤਰ੍ਹਾਂ ਦੀਆਂ ਵਿੱਤੀ ਪਾਬੰਦੀਆਂ ਦਾ ਐਲਾਨ ਕਰ ਦਿੱਤਾ। ਅਮਰੀਕਾ, ਯੂਰਪੀ ਸੰਘ, ਬ੍ਰਿਟੇਨ, ਜਾਪਾਨ ਤੇ ਆਸਟ੍ਰੇਲੀਆ ਨੇ ਰੂਸ ਦੀ ਸਖਤ ਨਿੰਦਾ ਵੀ ਕੀਤੀ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਨੇ ਰੂਸੀ ਹਮਲੇ ਤੋਂ ਬਚਾਅ ਲਈ ਦੁਨੀਆ ਨੂੰ ਲਾਈ ਮਦਦ ਦੀ ਗੁਹਾਰ
ਭਾਰਤ ਤੋਂ ਰੂਸ ਨੂੰ ਕੀ ਹੈ ਉਮੀਦ?
ਬਾਬੁਸ਼ਿਕਨ ਨੇ ਕਿਹਾ ਕਿ ਭਾਰਤ ਦੇ ਰਵੱਈਏ ਦਾ ਰੂਸ ਸਵਾਗਤ ਕਰਦਾ ਹੈ। ਯੂਕ੍ਰੇਨ ਨੂੰ ਲੈ ਕੇ ਭਾਰਤ ਨੇ ਇਕ ਵੈਸ਼ਵਿਕ ਸ਼ਕਤੀ ਦੇ ਰੂਪ ’ਚ ਕਈ ਵਾਰ ਸੰਤੁਲਿਤ ਤੇ ਆਜ਼ਾਦ ਵਿਚਾਰ ਰੱਖਿਆ ਹੈ। ਅਸੀਂ ਇਸ ਨੂੰ ਲੈ ਕੇ ਸੰਯੁਕਤ ਰਾਸ਼ਟਰ ਵਿਚ ਵੀ ਗੱਲ ਕੀਤੀ ਹੈ। ਭਾਰਤ ਚੀਜ਼ਾਂ ਨੂੰ ਲੈ ਕੇ ਚੰਗੀ ਸਮਝ ਰੱਖਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਰਾਸ਼ਟਰਪਤੀ ਪੁਤਿਨ ਨੇ ਇਹ ਐਲਾਨ ਕਿਉਂ ਕੀਤਾ ਹੈ। ਰੂਸ ਨੂੰ ਉਮੀਦ ਹੈ ਕਿ ਉਸ ਦੇ ਦੋਸਤ ਤੇ ਭਾਈਵਾਲ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਨਵੇਂ ਗਣਤੰਤਰ ਦੋਨੇਤਸਕ ਤੇ ਲੁਹਾਂਸਕ ਨੂੰ ਮਾਨਤਾ ਦੇਣਗੇ।
ਇਹ ਵੀ ਪੜ੍ਹੋ: ਬੰਬ-ਧਮਾਕਿਆਂ ਨਾਲ ਦਹਿਲਿਆ ਯੂਕ੍ਰੇਨ, ਵਲਾਦੀਮੀਰ ਪੁਤਿਨ ਨੇ ਦੱਸਿਆ ਕਿਉਂ ਕੀਤਾ ਹਮਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।