ਵੱਡੀ ਖ਼ਬਰ: ਰੂਸ-ਯੂਕ੍ਰੇਨ ਜੰਗ ਦਰਮਿਆਨ ਯੂਕ੍ਰੇਨ ਦੇ ਗੁਆਂਢੀ ਦੇਸ਼ ਜਾਣਗੇ ਹਰਦੀਪ ਪੁਰੀ ਸਮੇਤ 4 ਮੰਤਰੀ

Monday, Feb 28, 2022 - 11:46 AM (IST)

ਨਵੀਂ ਦਿੱਲੀ– ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਜਲਦ ਵਾਪਸੀ ਯਕੀਨੀ ਕਰਨਾ ਸਰਕਾਰ ਦੀ ਸਰਵਉੱਚ ਤਰਜ਼ੀਹ ਹੈ। ਬੈਠਕ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਣਜ ਮੰਤਰੀ ਪਿਊਸ਼ ਗੋਇਲ ਸਮੇਤ ਕਈ ਮੰਤਰੀ ਸ਼ਾਮਲ ਹੋਏ। 

ਇਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ, ਰਾਹੁਲ ਨੇ ਵੀਡੀਓ ਸਾਂਝੀ ਕਰ ਕਿਹਾ- ਤੁਰੰਤ ਕੱਢੇ ਸਰਕਾਰ

PunjabKesari

ਸਰਕਾਰੀ ਸੂਤਰਾਂ ਮੁਤਾਬਕ ਜੰਗ ਪ੍ਰਭਾਵਿਤ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਉੱਥੋਂ ਕੱਢਣ ਲਈ ਕੁਝ ਮੰਤਰੀ ਭਾਰਤੀਆਂ ਦੀ ਨਿਕਾਸੀ ਲਈ ਯੂਕ੍ਰੇਨ ਦੇ ਗੁਆਂਢੀ ਦੇਸ਼ ਜਾਣਗੇ। ਇਨ੍ਹਾਂ ’ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਜਯੋਤੀਰਾਦਿਤਿਆ ਸਿੰਧੀਆ, ਕਿਰੇਨ ਰਿਜਿਜੂ ਅਤੇ ਜਨਰਲ (ਸੇਵਾ ਮੁਕਤ) ਵੀ. ਕੇ. ਸਿੰਘ ਸ਼ਾਮਲ ਹਨ। ਨਿਕਾਸੀ ਮਿਸ਼ਨ ਦੌਰਾਨ ਇਹ ਲੋਕ ਤਾਲਮੇਲ ਬਣਾ ਕੇ ਵਿਦਿਆਰਥੀਆਂ ਦੀ ਮਦਦ ਨੂੰ ਲੈ ਕੇ ਕੰਮ ਕਰਨਗੇ। ਸੂਤਰਾਂ ਨੇ ਦੱਸਿਆ ਕਿ ਇਹ ਮੰਤਰੀ ਭਾਰਤ ਦੇ ‘ਵਿਸ਼ੇਸ਼ ਦੂਤ’ ਦੇ ਤੌਰ ’ਤੇ ਉੱਥੇ ਜਾਣਗੇ। 

ਇਹ ਵੀ ਪੜ੍ਹੋ: ਯੂਕ੍ਰੇਨ-ਰੂਸ ਜੰਗ : 'ਆਪਰੇਸ਼ਨ ਗੰਗਾ' ਦੇ ਅਧੀਨ 249 ਭਾਰਤੀਆਂ ਨੂੰ ਲੈ ਕੇ 5ਵੀਂ ਫਲਾਈਟ ਪੁੱਜੀ ਭਾਰਤ

PunjabKesari

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਯੂਕ੍ਰੇਨ ਸੰਕਟ ’ਤੇ ਵੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ ਅਤੇ ਕਿਹਾ ਸੀ ਕਿ ਭਾਰਤੀਆਂ ਦੀ ਸੁਰੱਖਿਆ ਯਕੀਨੀ ਕਰਨਾ ਅਤੇ ਉਨ੍ਹਾਂ ਨੂੰ ਜੰਗ ਪ੍ਰਭਾਵਿਤ ਦੇਸ਼ ’ਚੋਂ ਬਾਹਰ ਕੱਢਣਾ ਸਰਕਾਰ ਦੀ ਪਹਿਲੀ ਤਰਜੀਹ ਹੈ। ਬੈਠਕ ’ਚ ਗੁਆਂਢੀ ਦੇਸ਼ਾਂ ਨਾਲ ਸਹਿਯੋਗ ਹੋਰ ਵਧਾਉਣ ’ਤੇ ਵੀ ਚਰਚਾ ਹੋਈ, ਤਾਂ ਕਿ ਭਾਰਤੀ ਵਿਦਿਆਰਥੀਆਂ ਨੂੰ ਜੰਗ ਪ੍ਰਭਾਵਿਤ ਦੇਸ਼ ’ਚੋਂ ਤੇਜ਼ੀ ਨਾਲ ਬਾਹਰ ਕੱਢਿਆ ਜਾ ਸਕੇ। ਹਾਲਾਂਕਿ ਸਰਕਾਰ ਵਲੋਂ ਭਾਰਤੀਆਂ ਦੀ ਸੁਰੱਖਿਆ ਵਾਪਸੀ ਲਈ ‘ਮਿਸ਼ਨ ਗੰਗਾ’ ਚਲਾਇਆ ਗਿਆ ਹੈ। ਹੁਣ ਤੱਕ ਵੱਡੀ ਗਿਣਤੀ ’ਚ ਵਿਦਿਆਰਥੀ ਯੂਕ੍ਰੇਨ ਤੋਂ ਭਾਰਤ ਪਰਤ ਆਏ ਹਨ ਅਤੇ ਜੋ ਫਸੇ ਹਨ ਉਨ੍ਹਾਂ ਨੂੰ ਕੱਢਣ ਲਈ ਮਿਸ਼ਨ ਜਾਰੀ ਹੈ। 

ਇਹ ਵੀ ਪੜ੍ਹੋ:  ਯੂਕ੍ਰੇਨ ’ਚ ਫਸੇ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ : PM ਮੋਦੀ


Tanu

Content Editor

Related News