ਰੂਸ ਦੀ Sputnik-V ਕੋਰੋਨਾ ਵੈਕਸੀਨ ਵੀ 1 ਮਈ ਨੂੰ ਪਹੁੰਚ ਜਾਵੇਗੀ ਭਾਰਤ, ਇਨ੍ਹਾਂ ਲੋਕਾਂ ਨੂੰ ਲਾਈ ਜਾਵੇਗੀ

Wednesday, Apr 28, 2021 - 02:28 AM (IST)

ਮਾਸਕੋ - ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ 1 ਮਈ ਤੋਂ 18 ਸਾਲ ਦੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਇਕ ਚੰਗੀ ਖਬਰ ਆਈ ਹੈ। ਰੂਸੀ ਡਾਇਰੈਕਟ ਇੰਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਦੀ ਸਪੁਤਨਿਕ-ਵੀ ਵੈਕਸੀਨ ਦੀ ਪਹਿਲੀ ਖੇਪ ਵੀ 1 ਮਈ ਨੂੰ ਭਾਰਤ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ - ਫਲਾਈਟ 'ਚ ਬੈਠਣ ਤੋਂ ਪਹਿਲਾਂ ਸਭ ਦੀ ਰਿਪੋਰਟ ਸੀ ਨੈਗੇਟਿਵ, ਲੈਂਡਿੰਗ ਤੋਂ ਬਾਅਦ 52 ਹੋਏ ਕੋਰੋਨਾ ਪਾਜ਼ੇਟਿਵ

ਆਰ. ਡੀ. ਆਈ. ਐੱਫ. ਦੇ ਸੀ. ਈ. ਓ. ਕਿਰੀਲ ਦਿਮਿਤ੍ਰੀਵ ਨੇ ਸੋਮਵਾਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਇਸ ਵੈਕਸੀਨ ਦਾ ਇਕ ਅਹਿਮ ਨਿਰਮਾਤਾ ਹੈ। ਭਾਰਤ ਵਿਚ ਫਿਲਹਾਲ ਐਸਟ੍ਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੀ ਬਣਾਈ ਕੋਵੀਸ਼ੀਲਡ ਅਤੇ ਭਾਰਤ ਬਾਇਓ-ਟੈੱਕ ਦੀ ਕੋਵੈਕਸੀਨ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਥਾਈਲੈਂਡ ਦੇ PM ਨੂੰ ਮਾਸਕ ਨਾ ਪਾਉਣ ਕਾਰਣ ਭਰਨਾ ਪਿਆ ਹਜ਼ਾਰਾਂ ਰੁਪਏ ਦਾ ਜ਼ੁਰਮਾਨਾ

91 ਫੀਸਦੀ ਹੈ ਅਸਰਦਾਰ
ਰੂਸ ਦੀ ਸਪੁਤਨਿਕ-ਵੀ ਵੈਕਸੀਨ ਨੂੰ ਦੁਨੀਆ ਵਿਚ ਸਭ ਤੋਂ ਪਹਿਲਾਂ ਰਜਿਸਟਰ ਕਰਾਇਆ ਗਿਆ ਸੀ। ਇਸ ਨੂੰ 60 ਮੁਲਕਾਂ ਵਿਚ ਮਨਜ਼ੂਰੀ ਮਿਲੀ ਹੈ। ਮੈਡੀਕਲ ਜਨਰਲ 'ਦਿ ਲੈਂਸੇਟ' ਵਿਚ ਛਪੀ ਇਕ ਅੰਤਰਿਮ ਐਨੇਲੇਸਿਸ ਵਿਚ ਇਸ ਨੂੰ 91.6 ਫੀਸਦੀ ਅਸਰਦਾਰ ਪਾਇਆ ਗਿਆ ਸੀ। ਦਿਮਤ੍ਰੀਵ ਨੇ ਸੀ. ਐੱਨ. ਐੱਨ. ਨੂੰ ਇਕ ਇੰਟਰਵਿਊ ਵਿਚ ਦੱਸਿਆ ਕਿ 1 ਮਈ ਨੂੰ ਪਹਿਲੀ ਖੁਰਾਕ ਭਾਰਤ ਪਹੁੰਚ ਜਾਵੇਗੀ। ਅਜੇ ਭਾਰਤ ਵਿਚ 45 ਸਾਲ ਤੋਂ ਉਪਰ ਦੇ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ।

ਇਹ ਵੀ ਪੜ੍ਹੋ - ਫਿੱਟ ਰਹਿਣ ਲਈ 34 ਫੀਸਦੀ ਭਾਰਤੀ ਇਸਤੇਮਾਲ ਕਰ ਰਹੇ ਹਨ APP, ਦੁਨੀਆ 'ਚ ਸਭ ਤੋਂ ਵਧ

ਭਾਰਤੀ ਸਟ੍ਰੇਨ ਜ਼ਿਆਦਾ ਖਤਰਨਾਕ
ਕੋਰੋਨਾਵਾਇਰਸ ਦੇ ਭਾਰਤੀ ਸਟ੍ਰੇਨ ਨੂੰ ਲੈ ਕੇ ਮਾਹਿਰਾਂ ਨੇ ਇਕ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਬ੍ਰਿਟਿਸ਼ ਸਟ੍ਰੇਨ ਦੇ ਬਰਾਬਰ ਹੀ ਇਹ ਤੇਜ਼ੀ ਨਾਲ ਫੈਲ ਸਕਦਾ ਹੈ ਪਰ ਹੁਣ ਤੱਕ ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਇਹ ਮੂਲ ਵਾਇਰਸ ਦੀ ਤੁਲਨਾ ਵਿਚ ਵਧ ਘਾਤਕ ਹੈ। ਸਾਰਸ-ਸੀ. ਓ. ਵੀ. ਦੇ ਬੀ. 1.617 ਸਟ੍ਰੇਨ ਨੂੰ ਡਬਲ ਮਿਊਟੈਂਟ ਜਾਂ ਭਾਰਤੀ ਸਟ੍ਰੇਨ ਵੀ ਕਿਹਾ ਜਾਂਦਾ ਹੈ। ਇਹ ਸਟ੍ਰੇਨ ਮਹਾਮਾਰੀ ਦੀ ਦੂਜੀ ਲਹਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਮਹਾਰਾਸ਼ਟਰ ਅਤੇ ਦਿੱਲੀ ਵਿਚ ਕਾਫੀ ਮਿਲਿਆ ਹੈ।

ਇਹ ਵੀ ਪੜ੍ਹੋ - US-Mexico Border 'ਤੇ ਬਣੀ ਕੰਧ ਨੂੰ ਲੋਕ 5 ਡਾਲਰ ਦੀ ਪੌੜੀ ਲਾ ਕੇ ਕਰ ਰਹੇ ਪਾਰ


Khushdeep Jassi

Content Editor

Related News