ਰੁਚੀ ਘਨਸ਼ਿਆਮ ਬਰਤਾਨੀਆ ''ਚ ਭਾਰਤ ਦੀ ਨਵੀਂ ਹਾਈ ਕਮਿਸ਼ਨਰ ਬਣੀ

Wednesday, Aug 29, 2018 - 08:42 AM (IST)

ਰੁਚੀ ਘਨਸ਼ਿਆਮ ਬਰਤਾਨੀਆ ''ਚ ਭਾਰਤ ਦੀ ਨਵੀਂ ਹਾਈ ਕਮਿਸ਼ਨਰ ਬਣੀ

ਨਵੀਂ ਦਿੱਲੀ/ ਲੰਡਨ—ਵਿਦੇਸ਼ ਮੰਤਰਾਲਾ ਵਿਚ ਸਕੱਤਰ (ਪੱਛਮੀ) ਰੁਚੀ ਘਨਸ਼ਿਆਮ ਨੂੰ ਬਰਤਾਨੀਆ ਵਿਚ ਭਾਰਤ ਦੀ ਨਵੀਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।  1982 ਬੈਚ ਦੀ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਰੁਚੀ ਨੂੰ ਯਸ਼ਵਰਧਨ  ਕੁਮਾਰ ਸਿਨ੍ਹਾ ਦੀ ਥਾਂ 'ਤੇ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਸਿਨ੍ਹਾ ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸਨ। ਉਹ ਯੂ. ਐੱਨ. ਦੇ ਸਥਾਈ ਮਿਸ਼ਨ ਦੇ ਨਾਲ-ਨਾਲ ਦੱਖਣੀ ਅਫਰੀਕਾ ਅਤੇ  ਖਾੜੀ ਦੇ ਕਈ ਦੇਸ਼ਾਂ ਵਿਚ ਅਹਿਮ ਅਹੁਦਿਆਂ 'ਤੇ ਰਹੇ ਹਨ।  


Related News