ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਲਈ ਸਖਤ ਮਿਹਨਤ ਕਰ ਰਿਹੈ RSS

Saturday, Aug 17, 2024 - 09:39 AM (IST)

ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਲਈ ਸਖਤ ਮਿਹਨਤ ਕਰ ਰਿਹੈ RSS

ਨਵੀਂ ਦਿੱਲੀ- ਆਪਣੇ ਠੰਢੇ ਰਿਸ਼ਤਿਆਂ ਨੂੰ ਪਿੱਛੇ ਛੱਡਦੇ ਹੋਏ ਭਾਜਪਾ ਅਤੇ ਆਰ. ਐੱਸ. ਐੱਸ. 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਮਿਲ ਕੇ ਕੰਮ ਕਰ ਰਹੇ ਹਨ। ਸੰਘ ਮਹਾਰਾਸ਼ਟਰ, ਝਾਰਖੰਡ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਚ ਵੀ ਭਾਜਪਾ ਦੀਆਂ ਤਾਲਮੇਲ ਕਮੇਟੀ ਦੀਆਂ ਮੀਟਿੰਗਾਂ ਵਿਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ। ਜੇਕਰ ਆਰ. ਐੱਸ. ਐੱਸ. ਦੇ ਸੰਯੁਕਤ ਜਨਰਲ ਸਕੱਤਰ ਅਤੁਲ ਲਿਮਏ ਮਹਾਰਾਸ਼ਟਰ ਵਿਚ ਭਾਜਪਾ ਨਾਲ ਤਾਲਮੇਲ ਕਰ ਰਹੇ ਹਨ ਤਾਂ ਦੂਜੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਹਰਿਆਣਾ ਵਿਚ ਤਾਲਮੇਲ ਨਾਲ ਕੰਮ ਕਰ ਰਹੇ ਹਨ। ਉਹ ਝਾਰਖੰਡ ਅਤੇ ਜੰਮੂ-ਕਸ਼ਮੀਰ ਵਿਚ ਵੀ ਮੀਟਿੰਗਾਂ ਵਿਚ ਸ਼ਾਮਲ ਹੋ ਰਹੇ ਹਨ। ਅਰੁਣ ਕੁਮਾਰ ਉਂਝ ਵੀ ਰਾਸ਼ਟਰੀ ਪੱਧਰ ’ਤੇ ਤਾਲਮੇਲ ਦਾ ਕੰਮ ਸੰਭਾਲ ਰਹੇ ਹਨ।

ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ’ਚ ਆਪਣੇ ਮਾੜੇ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਜਪਾ ਦੇ ਸਾਹਮਣੇ ਇਕ ਸਖ਼ਤ ਚੁਣੌਤੀ ਹੈ, ਜਿੱਥੇ ਉਹ 14 ਲੋਕ ਸਭਾ ਸੀਟਾਂ ’ਚੋਂ ਮੁਸ਼ਕਿਲ ਨਾਲ 8 ਹੀ ਜਿੱਤ ਸਕੀ। ਭਾਜਪਾ ਲਈ ਚਿੰਤਾ ਦੀ ਗੱਲ ਇਹ ਹੈ ਕਿ ਉਹ ਸਾਰੀਆਂ 5 ਕਬਾਇਲੀ ਲੋਕ ਸਭਾ ਸੀਟਾਂ ਹਾਰ ਗਈ। ਮਹਾਰਾਸ਼ਟਰ ਅਤੇ ਹਰਿਆਣਾ ਵਿਚ ਭਾਜਪਾ ਸੱਤਾ ਵਿਚ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਸਭਾ ਸੀਟਾਂ ਗੁਆ ਚੁੱਕੀ ਹੈ। ਆਰ. ਐੱਸ. ਐੱਸ. ਨੇ ਜੁਲਾਈ ਦੇ ਅੱਧ ’ਚ ਰਾਂਚੀ ਵਿਚ ਆਪਣੀ ਰਾਸ਼ਟਰ ਪੱਧਰ ਦੀ ਮੀਟਿੰਗ ਆਯੋਜਿਤ ਕੀਤੀ ਸੀ, ਜਿੱਥੇ ਭਾਜਪਾ ਮੁਖੀ ਜੇ. ਪੀ. ਨੱਡਾ ਸਮੇਤ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਸਨ। 

ਇਹ ਸਪੱਸ਼ਟ ਹੈ ਕਿ ਆਰ. ਐੱਸ. ਐੱਸ. ਨੇ ਲੋਕ ਸਭਾ ਚੋਣਾਂ ਦਰਮਿਆਨ ਜੇ. ਪੀ. ਨੱਡਾ ਦੇ ਉਸ ਬਿਆਨ ਨੂੰ ਧਿਆਨ ਵਿਚ ਰੱਖਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਭਾਜਪਾ ਸਿਆਸੀ ਕਾਰਜਾਂ ਲਈ ਆਰ. ਐੱਸ. ਐੱਸ. ਵਰਕਰਾਂ ਦੀ ਭਾਲ ਕਰਨ ਦੀ ਥਾਂ ਆਪਣੇ ਵਰਕਰਾਂ ਨੂੰ ਤਾਇਨਾਤ ਕਰਨ ਵਿਚ ਸਮਰੱਥ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਆਰ. ਐੱਸ. ਐੱਸ. ਨੇ ਆਪਣੇ ਕੇਡਰ ਅਤੇ ਹੋਰ ਵੱਡੀਆਂ ਜਥੇਬੰਦੀਆਂ ਨੂੰ ਵੀ ਸੁਨੇਹਾ ਦਿੱਤਾ ਹੈ।


author

Tanu

Content Editor

Related News