ਜੇ. ਪੀ. ਨੱਢਾ ਦੇ ਨਿੱਜੀ ਵਿਚਾਰ ਨਾਲ RSS ਦਾ ਨਹੀਂ ਕੋਈ ਸਬੰਧ: ਮੋਹਨ ਭਾਗਵਤ

Monday, Jun 17, 2024 - 04:53 PM (IST)

ਜੇ. ਪੀ. ਨੱਢਾ ਦੇ ਨਿੱਜੀ ਵਿਚਾਰ ਨਾਲ RSS ਦਾ ਨਹੀਂ ਕੋਈ ਸਬੰਧ: ਮੋਹਨ ਭਾਗਵਤ

ਨਵੀਂ ਦਿੱਲੀ- ਸਰਸੰਘਚਾਲਕ ਮੋਹਨ ਭਾਗਵਤ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੇ ਸੰਘ ਨਾਲ ਜੁੜੇ ਬਿਆਨ ਨੂੰ ਉਨ੍ਹਾਂ ਦਾ ਵਿਅਕਤੀਤਵ ਵਿਚਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਹਰ ਨਾਗਰਿਕ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਦੀ ਆਜ਼ਾਦੀ ਹੈ। ਉਨ੍ਹਾਂ ਦੇ ਬਿਆਨ ਨਾਲ ਪਾਰਟੀਂ ਜਾਂ ਸੰਗਠਨ ਦਾ ਕੋਈ ਸਬੰਧ ਨਹੀਂ ਹੈ। ਭਾਗਵਤ ਨੇ ਸੱਪਸ਼ਟ ਕੀਤਾ ਕਿ ਨੱਢਾ ਦੇ ਬਿਆਨ ਨੂੰ ਸੰਗਠਨ ਦੀਆਂ ਨੀਤੀਆਂ ਨਾਲ ਜੋੜ ਕੇ ਵੇਖਣ ਦੀ ਲੋੜ ਨਹੀਂ ਹੈ। ਸੰਘ ਵਲੋਂ ਇਸ ਨੂੰ ਬੇਬੁਨਿਆਦ ਕਰਾਰ ਦਿੱਤਾ ਗਿਆ ਹੈ। ਉੱਥੇ ਹੀ RSS ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਸੁਨੀਲ ਆਂਬੇਕਰ ਨੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦਾ ਖੰਡਨ ਕਰਦਿਆਂ ਲਿਖਿਆ ਕਿ ਇਹ ਖ਼ਬਰ ਪੂਰਨ ਤੌਰ 'ਤੇ ਬੇਬੁਨਿਆਦ ਹੈ। 

ਜੇ. ਪੀ. ਨੱਢਾ ਨੇ ਕੀ ਦਿੱਤਾ ਸੀ ਬਿਆਨ?

ਦਰਅਸਲ ਬੀਤੇ ਮਈ ਮਹੀਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਭਾਜਪਾ ਦੇ ਕੌੰਮੀ ਪ੍ਰਧਾਨ ਜੇ. ਪੀ. ਨੱਢਾ ਤੋਂ ਪੁੱਛਿਆ ਗਿਆ ਸੀ ਕਿ ਭਾਜਪਾ ਪਿਛਲੇ 10 ਸਾਲਾਂ ਤੋਂ ਸੱਤਾ ਵਿਚ ਹੈ ਅਤੇ RSS ਤੁਹਾਡਾ ਵਿਚਾਰਧਾਰਕ ਮਾਤਾ-ਪਿਤਾ ਹੈ। ਭਾਜਪਾ-RSS ਵਿਚਾਲੇ ਹੁਣ ਸਥਿਤੀ ਕੀ ਹੈ? ਇਸ ਸਵਾਲ ਦੇ ਜਵਾਬ ਵਿਚ ਨੱਢਾ ਨੇ ਕਿਹਾ ਸੀ ਕਿ ਭਾਜਪਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹਰ ਕਿਸੇ ਦਾ ਆਪਣਾ-ਆਪਣਾ ਕੰਮ ਹੈ। RSS ਇਕ ਸੰਸਕ੍ਰਿਤਕ ਸੰਗਠਨ ਹੈ ਅਤੇ ਅਸੀਂ ਇਕ ਸਿਆਸੀ ਸੰਗਠਨ ਹਾਂ। ਸ਼ੁਰੂਆਤ ਵਿਚ ਅਸੀਂ ਅਮਸਰੱਥ ਹੋਵਾਂਗੇ, RSS ਦੀ ਲੋੜ ਪਈ ਸੀ। ਅੱਜ ਅਸੀਂ ਅੱਗੇ ਵੱਧ ਗਏ ਹਾਂ, ਸਮਰੱਥ ਹਾਂ ਤਾਂ ਭਾਜਪਾ ਖ਼ੁਦ ਨੂੰ ਚਲਾਉਂਦੀ ਹੈ। ਇਹੀ ਫ਼ਰਕ ਹੈ। 

ਇੰਟਰਨੈੱਟ ਮੀਡੀਆ ਦੀਆਂ ਸੂਚਨਾਵਾਂ 'ਤੇ ਬਿਨਾਂ ਪਰਖੇ ਨਾ ਕਰੋ ਭਰੋਸਾ

ਸਵੈ-ਸੇਵਕਾਂ ਨਾਲ ਗੱਲਬਾਤ ਦੌਰਾਨ ਇੰਟਰਨੈੱਟ ਮੀਡੀਆ 'ਤੇ ਪ੍ਰਸਾਰਿਤ ਹੋਣ ਵਾਲੀਆਂ ਖ਼ਬਰਾਂ ਦੀ ਭਰੋਸੇਯੋਗਤਾ ਦੀ ਚਰਚਾ ਵੀ ਛਿੜੀ। ਇਸ 'ਤੇ ਮੋਹਨ ਭਾਗਵਤ ਨੇ ਕਿਹਾ ਕਿ ਇੰਟਰਨੈੱਟ ਮੀਡੀਆ ਤੋਂ ਮਿਲਣ ਵਾਲੀਆਂ ਸੂਚਨਾਵਾਂ ਨੂੰ ਨਜ਼ਰ-ਅੰਦਾਜ਼ ਨਾ ਕਰੋ ਪਰ ਸੱਚ ਦੀ ਕਸੌਟੀ 'ਤੇ ਪਰਖਣ ਮਗਰੋਂ ਉਸ 'ਤੇ ਭਰੋਸਾ ਕਰੋ। ਸੂਚਨਾਵਾਂ ਦੀ ਸੱਚਾਈ ਨੂੰ ਲੈ ਕੇ ਚੌਕਸ ਰਹਿਣਾ ਜ਼ਰੂਰੀ ਹੈ। ਹਰ ਸੂਚਨਾ ਕਿਸੇ ਨਾ ਕਿਸੇ ਫਾਇਦੇ ਜਾਂ ਨੁਕਸਾਨ ਨਾਲ ਜੁੜੀ ਹੁੰਦੀ ਹੈ। ਅਜਿਹੇ ਵਿਚ ਸਾਰਿਆਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ।
 


author

Tanu

Content Editor

Related News