ਉੱਧਵ ਸਰਕਾਰ ਦਾ ਵੱਡਾ ਐਲਾਨ, ਮਹਾਰਾਸ਼‍ਟਰ ''ਚ ਸੈਕ‍ਸ ਵਰਕਰਾਂ ਨੂੰ ਦਿੱਤੇ ਜਾਣਗੇ 5,000 ਰੁਪਏ

Friday, Nov 27, 2020 - 12:27 AM (IST)

ਮੁੰਬਈ - ਮਹਾਰਾਸ਼‍ਟਰ ਸਰਕਾਰ ਨੇ ਕੋਰੋਨਾ ਕਾਲ 'ਚ ਸੈਕ‍ਸ ਵਰਕਰਾਂ ਲਈ ਵੱਡਾ ਐਲਾਨ ਕੀਤਾ ਹੈ। ਮਹਾਰਾਸ਼‍ਟਰ ਦੀ ਉੱਧਵ ਠਾਕਰੇ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਮਹਾਰਾਸ਼‍ਟਰ 'ਚ ਸੈਕ‍ਸ ਵਰਕਰਾਂ ਨੂੰ ਅਕਤੂਬਰ ਤੋਂ ਦਸੰਬਰ ਤੱਕ ਪ੍ਰਤੀ ਮਹੀਨਾ 5,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਜਿਨ੍ਹਾਂ ਸੈਕਸ ਵਰਕਰਾਂ ਦੇ ਸਕੂਲ ਜਾਣ ਵਾਲੇ ਬੱਚੇ ਹਨ, ਉਨ੍ਹਾਂ ਨੂੰ 2,500 ਰੁਪਏ ਵਾਧੂ ਦਿੱਤੇ ਜਾਣਗੇ। ਸੂਬਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਇਹ ਜਾਣਕਾਰੀ ਵੀਰਵਾਰ ਨੂੰ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਲੱਗਭੱਗ 31,000 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਸੈਕ‍ਸ ਵਰਕਰਾਂ ਨੂੰ ਅਕ‍ਤੂਬਰ ਤੋਂ ਦਸੰਬਰ ਤੱਕ ਲਈ ਹੀ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਦੀ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਕੋਰੋਨਾ ਦੇ ਮਾਮਲੇ ਫਿਰ ਇੱਕ ਵਾਰ ਤੇਜੀ ਨਾਲ ਵੱਧ ਰਹੇ ਹਨ। ਹਰ ਦਿਨ ਕੋਰੋਨਾ ਦੇ ਨਵੇਂ ਕੇਸ ਵੱਧ ਰਹੇ ਹਨ। ਮੁੰਬਈ ਦਿੱਲੀ ਵਰਗੇ ਮੈਟਰਾਂ ਸ਼ਹਿਰਾਂ 'ਚ ਕੇਸ 'ਚ ਕੋਰੋਨਾ ਕਾਲ ਬਣ ਰਿਹਾ ਹੈ। ਕੋਰੋਨਾ ਦੇ ਚੱਲਦੇ ਸਾਰੇ ਸੈਕ‍ਟਰਾਂ 'ਤੇ ਪ੍ਰਭਾਵ ਪਿਆ ਹੈ ਉਥੇ ਹੀ ਸੈਕਸ ਵਰਕਰਾਂ ਦੀ ਆਰਥਿਕ ਸਥਿਤੀ ਵੀ ਕੋਰੋਨਾ ਮਹਾਮਾਰੀ 'ਚ ਖਰਾਬ ਹੋ ਚੁੱਕੀ ਹੈ ਉਹ ਬਦਹਾਲੀ ਦੇ ਕੰਢੇ ਪਹੁੰਚ ਗਈ ਹੈ। ਅਜਿਹੀ ਸਥਿਤੀ 'ਚ ਮਹਾਰਾਸ਼ਟਰ ਸਰਕਾਰ  ਦੇ ਮਹਿਲਾ ਅਤੇ ਬਾਲ ਕਲ‍ਿਆਣ ਮੰਤਰਾਲਾ ਦਾ ਇਹ ਫੈਸਲਾ ਯਕੀਨੀ ਤੌਰ 'ਤੇ ਸੈਕਸ ਵਰਕਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗਾ।
 


Inder Prajapati

Content Editor

Related News