ਤੀਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕਰਨਾਟਕ-ਗੋਆ ''ਚ 4 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਕਦੀ ਜ਼ਬਤ

04/20/2019 10:56:50 PM

ਨਵੀਂ ਦਿੱਲੀ— ਲੋਕ ਸਭਾ ਚੋਣ ਤੇ ਤੀਜੇ ਪੜਾਅ 'ਚ ਵੋਟ ਚੋਣ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਅੱਜ ਕਰਨਾਟਕ ਤੇ ਗੋਆ 'ਚ ਚਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਨਕਦੀ ਜ਼ਬਤ ਕੀਤੀ ਹੈ। ਇਕ ਮਾਮਲੇ 'ਚ ਇਕ ਵਿਅਕਤੀ ਨੂੰ ਰੋਕਿਆ ਗਿਆ। ਉਹ 2.30 ਕਰੋੜ ਰੁਪਏ ਦੀ ਨਕਦੀ ਕਾਰ 'ਚ ਮੌਜੂਦ ਵਾਧੂ ਟਾਇਰ 'ਚ ਭਰ ਕੇ ਲਿਜਾ ਰਿਹਾ ਸੀ। ਇਕ ਕਾਰ ਸ਼ਿਵਮੋੱਗਾ ਤੋਂ ਬੈਂਗਲੁਰੂ ਲਿਜਾਈ ਜਾ ਰਹੀ ਸੀ। ਸਾਰੇ 2 ਹਜ਼ਾਰ ਦੇ ਨੋਟ ਸਨ।

ਦੱਸਣਯੋਗ ਹੈ ਕਿ ਲੋਕ ਸਭਾ ਚੋਣ ਨੂੰ ਲੈ ਕੇ ਵੋਟ ਦੇ ਤੀਜੇ ਪੜਾਅ 'ਚ 23 ਅਪ੍ਰੈਲ ਨੂੰ ਕਰਨਾਟਕ ਦੀ 14 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਣੀ ਹੈ ਅਤੇ ਗੋਆ 'ਚ 2 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਣੀ ਹੈ। ਇਸ ਦੇ ਨਾਲ ਹੀ ਗੋਆ ਤੇ ਕਰਨਾਟਕ 'ਚ 19 ਮਈ ਨੂੰ ਉਪ ਚੋਣਾਂ ਵੀ ਹੋਣੀਆਂ ਹਨ।

 


Inder Prajapati

Content Editor

Related News