ਸ਼ਰਾਬ ਤੈਅ ਮੁੱਲ ਤੋਂ 10 ਰੁਪਏ ਮਹਿੰਗੀ ਵੇਚ ਕਸੂਤਾ ਘਿਰਿਆ ਠੇਕੇਦਾਰ, ਲੱਗਾ 25 ਲੱਖ ਦਾ ਜੁਰਮਾਨਾ

Thursday, May 26, 2022 - 12:26 PM (IST)

ਦੇਹਰਾਦੂਨ : ਉੱਤਰਾਖੰਡ ਦੇ ਰਾਏਸੀ 'ਚ ਇਕ ਅੰਗਰੇਜ਼ੀ ਸ਼ਰਾਬ ਦੇ ਠੇਕੇਦਾਰ ਨੂੰ ਸ਼ਰਾਬ 'ਤੇ ਨਿਰਧਾਰਤ ਕੀਮਤ ਤੋਂ 10 ਰੁਪਏ ਜ਼ਿਆਦਾ ਵਸੂਲਣਾ ਮਹਿੰਗਾ ਪੈ ਗਿਆ। ਜਿੱਥੇ ਖ਼ਪਤਕਾਰ ਫ਼ੋਰਮ ਨੇ ਗ੍ਰਾਹਕ ਨੂੰ 10 ਰੁਪਏ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ।ਉੱਥੇ ਹੀ ਠੇਕੇਦਾਰ ਨੂੰ 25 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦੇ 8 ਸਾਲ ਪੂਰੇ, ਕਾਰਜਕਾਲ ਦੌਰਾਨ ਲਏ ਉਹ 8 ਇਤਿਹਾਸਕ ਫ਼ੈਸਲੇ

ਠੇਕੇਦਾਰ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ
ਫ਼ੋਰਮ ਨੇ ਠੇਕੇਦਾਰ ਨੂੰ ਨੋਟਿਸ ਭੇਜੇ ਪਰ ਇੱਥੇ ਵੀ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਠੇਕੇਦਾਰ ਨੂੰ ਹਲਫ਼ੀਆ ਬਿਆਨ ਦੀ ਕਾਪੀ ਦੇਣ ਅਤੇ ਆਪਣੇ ਪੱਖ ਦੇ ਸਬੂਤ ਵੀ ਦੇਣ ਲਈ ਸਮਾਂ ਦਿੱਤਾ ਗਿਆ ਪਰ ਠੇਕੇਦਾਰ ਪੇਸ਼ ਨਹੀਂ ਹੋਇਆ। ਐਕਸ ਪਾਰਟ ਸੁਣਵਾਈ ਕਰ ਰਹੇ ਫ਼ੋਰਮ ਨੇ ਠੇਕੇਦਾਰ ਨੂੰ ਗਾਹਕ ਨਾਲ ਸੇਵਾ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ। ਫ਼ੋਰਮ ਨੇ ਦੀਪਕ ਤੋਂ  ਵਸੂਲੀ ਗਈ 10 ਰੁਪਏ ਦੀ ਰਕਮ 6 ਫ਼ੀਸਦੀ ਵਿਆਜ ਵਾਪਸ ਕਰਨ ਦੇ ਨਾਲ ਹੀ ਠੇਕੇਦਾਰ ਨੂੰ 25 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੀਪਕ ਦੇ ਵਕੀਲ ਮੂੰਗਰੇ ਨੇ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਠੇਕੇਦਾਰ ਪ੍ਰਬੰਧਕ ਰਾਮਸਾਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਰਮ ਦੇ ਮੁਕੱਦਮੇ ਸਬੰਧੀ ਕੋਈ ਸੂਚਨਾ ਜਾਂ ਨੋਟਿਸ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਚਨਾ ਲੈ ਕੇ ਅਪੀਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸ਼੍ਰੀਨਗਰ-ਲੱਦਾਖ ਰਾਜਮਾਰਗ 'ਤੇ 600 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, 7 ਲੋਕਾਂ ਦੀ ਮੌਤ

ਜਾਣੋ ਕੀ ਹੈ ਪੂਰਾ ਮਾਮਲਾ
ਮੀਡੀਆ ਰਿਪੋਰਟ ਮੁਤਾਬਕ ਲਕਸਰ ਦੇ ਏਥਲ ਬਜ਼ੁਰਗ ਪਿੰਡ ਵਾਸੀ ਦੀਪਕ ਕੁਮਾਰ  ਪੁੱਤਰ ਸੁਰਿੰਦਰ ਕੁਮਾਰ 21 ਦਸੰਬਰ 2021 ਨੂੰ ਕਿਸੇ ਕੰਮ ਲਈ ਰਾਏਸੀ ਆਇਆ ਸੀ। ਉਸ ਨੇ ਰਾਏਸੀ ਅੰਗਰੇਜ਼ੀ ਸ਼ਰਾਬ ਦੀ ਦੁਕਾਨ ਤੋਂ ਬ੍ਰਾਂਡ ਦੀ ਸ਼ਰਾਬ ਖ਼ਰੀਦੀ। ਸੇਲਸਮੈਂਨ ਨੇ ਇਸ ਦੇ 360 ਰੁਪਏ ਲਏ ਜਦ ਕਿ ਬੋਤਲ ’ਤੇ ਐਮ.ਆਰ.ਪੀ. 350 ਮਾਰਕ ਕੀਤਾ ਗਿਆ ਸੀ। ਦੀਪਕ ਨੇ ਦੁਕਾਨ ’ਤੇ ਲਗੀ ਪੀ.ਓ.ਐੱਸ. ਮਸ਼ੀਨ ’ਚ  ਆਪਣੇ ਏ.ਟੀ.ਐੱਮ  ਕਾਰਡ ਤੋਂ  ਭੁਗਤਾਨ ਕਰਕੇ  ਅਤੇ ਸੇਲਜ਼ਮੈਨ ਤੋਂ ਰਸੀਦ ਲਈ। ਬਾਅਦ ’ਚ ਦੀਪਕ ਦੇ ਵਕੀਲ ਰਘੁਵੀਰ ਸਿੰਘ ਮੂੰਗਰੇ ਨੇ ਠੇਕੇਦਾਰ ਕੇਸ਼ੋ ਦੇਵੀ ਨੂੰ ਨੋਟਿਸ ਭੇਜਿਆ ਪਰ ਜਵਾਬ ਨਹੀਂ ਆਇਆ। ਬਾਅਦ ’ਚ ਉਨ੍ਹਾਂ ਨੇ ਦੀਪਕ ਵੱਲੋਂ ਜ਼ਿਲ੍ਹਾ ਖ਼ਪਤਕਾਰ ਫ਼ੋਰਮ ’ਚ ਕੇਸ ਦਾਇਰ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


Anuradha

Content Editor

Related News