ਕਾਰ ''ਚੋਂ ਬਰਾਮਦ ਹੋਈ 2.64 ਕਰੋੜ ਰੁਪਏ ਦੀ ਨਕਦੀ, ਹਿਰਾਸਤ ''ਚ ਲਏ ਗਏ 3 ਲੋਕ

01/31/2024 4:17:01 PM

ਦੁਰਗ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਬੁੱਧਵਾਰ ਨੂੰ ਪੁਲਸ ਨੇ ਇਕ ਕਾਰ 'ਚੋਂ 2.64 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੈਕਟਰ-1 ਖੇਤਰ ਵਿਚ ਬੈਂਕ ਕੋਲ ਖੜ੍ਹੀ ਦੋ ਸ਼ੱਕੀ ਕਾਰਾਂ ਬਾਰੇ ਗੁਪਤਾ ਸੂਚਨਾ ਮਿਲਣ 'ਤੇ ਭਿਲਾਈ ਭੱਟੀ ਥਾਣੇ ਦੇ ਕਰਮੀਆਂ, ਐਂਟੀ-ਕ੍ਰਾਈਮ ਅਤੇ ਸਾਈਬਰ ਯੂਨਿਟ ਦੀ ਇਕ ਸਾਂਝੀ ਟੀਮ ਤੜਕੇ ਉੱਥੇ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਦੋ ਵਾਹਨਾਂ 'ਚ ਸਵਾਰ 3 ਲੋਕਾਂ ਤੋਂ ਪੁੱਛਗਿੱਛ ਕੀਤੀ। 

ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਕ ਕਾਰ ਵਿਚੋਂ 2.64 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਤਿੰਨੋਂ ਲੋਕ ਪੈਸਿਆਂ ਬਾਰੇ ਤਸੱਲੀਬਖ਼ਸ਼ ਜਵਾਬ ਦੇਣ ਵਿਚ ਨਾਕਾਮ ਰਹੇ, ਇਸ ਲਈ ਨਕਦੀ ਨੂੰ ਜ਼ਬਤ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਨਕਦੀ ਜ਼ਬਤੀ ਬਾਰੇ ਆਮਦਨ ਟੈਕਸ ਮਹਿਕਮੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।


Tanu

Content Editor

Related News