ਕੋਰੀਆਈ ਅੰਬੈਸੀ 'ਤੇ ਵੀ ਚੜ੍ਹਿਆ RRR ਦੇ 'ਨਾਟੂ-ਨਾਟੂ' ਦਾ ਖ਼ੁਮਾਰ, ਡਾਂਸ ਦੇਖ PM ਮੋਦੀ ਨੇ ਸ਼ੇਅਰ ਕੀਤੀ ਵੀਡੀਓ

02/28/2023 5:19:05 PM

ਨਵੀਂ ਦਿੱਲੀ - ਆਸਕਰ ਨਾਮਜ਼ਦ ਤੇਲਗੂ ਫਿਲਮ RRR ਦਾ ਗੀਤ ਨਾਟੂ-ਨਾਟੂ ਵਿਸ਼ਵ ਪੱਧਰ 'ਤੇ ਧੂਮ ਮਚਾ ਰਿਹਾ ਹੈ। ਫਿਲਮ RRR ਦਾ ਮਸ਼ਹੂਰ ਗੀਤ 'ਨਾਟੂ-ਨਾਟੂ' ਵੀ ਭਾਰਤ ਵਿੱਚ ਕੋਰੀਆਈ ਦੂਤਾਵਾਸ ਵਿੱਚ ਖ਼ੁਮਾਰ ਦੇਖਣ ਨੂੰ ਮਿਲਿਆ। ਕੋਰੀਆਈ ਦੂਤਾਵਾਸ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸ ਦਾ ਰਾਜਦੂਤ ਦੂਤਘਰ ਦੇ ਸਟਾਫ਼ ਦੇ ਨਾਲ 'ਨਾਟੂ-ਨਾਟੂ' 'ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ, 26 ਫਰਵਰੀ 2023 ਨੂੰ ਇਸਨੂੰ ਰੀਟਵੀਟ ਕਰਕੇ ਇਸਦੀ ਪ੍ਰਸ਼ੰਸਾ ਕੀਤੀ। ਪੀਐਮ ਮੋਦੀ ਨੇ ਕਿਹਾ, 'ਊਰਜਾ ਨਾਲ ਭਰੀ ਟੀਮ ਦੀ ਸ਼ਾਨਦਾਰ ਕੋਸ਼ਿਸ਼'।

ਇਹ ਵੀ ਪੜ੍ਹੋ : ਮਸ਼ਹੂਰ ਏਅਰਲਾਈਨ ਅਮੀਰਾਤ ਨੇ ਅੰਮ੍ਰਿਤਸਰ ਤੋਂ ਉਡਾਨ ਭਰਨ ਦੀ ਮੰਗੀ ਇਜਾਜ਼ਤ

 

ਭਾਰਤ ਵਿੱਚ ਦੱਖਣੀ ਕੋਰੀਆ ਦੇ ਰਾਜਦੂਤ ਚਾਂਗ ਜੇ-ਬੋਕ ਨੇ ਇੱਕ ਇੰਟਰਵਿਊ ਵਿੱਚ ਦੂਤਘਰ ਦੇ ਕਰਮਚਾਰੀਆਂ ਦੇ ਨਾਟੂ ਵਾਲੇ ਗੀਤ 'ਤੇ ਦਿਲੋਂ  ਨੱਚਣ ਦੀ ਵਾਇਰਲ ਵੀਡੀਓ 'ਤੇ ਗੱਲ ਕੀਤੀ। ਕੋਰੀਆਈ ਰਾਜਦੂਤ ਨੇ ਵੀਡੀਓ ਨੂੰ ਸਾਂਝਾ ਕਰਨ ਅਤੇ ਪ੍ਰਸ਼ੰਸਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ, "ਭਾਰਤ ਹਾਰਡ ਪਾਵਰ ਅਤੇ ਸਾਫਟ ਪਾਵਰ ਦੋਵਾਂ ਦੇ ਲਿਹਾਜ਼ ਨਾਲ ਇੱਕ ਪਾਵਰਹਾਊਸ ਹੈ, ਪਰ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਸਾਫਟ ਪਾਵਰ ਤੋਂ ਬਿਨਾਂ ਕਿਸੇ ਦੇਸ਼ ਨੂੰ ਵਿਸ਼ਵ ਨੇਤਾ ਨਹੀਂ ਮੰਨਿਆ ਜਾ ਸਕਦਾ ਹੈ।" ਇਸ ਲਈ ਲੋਕ ਭਾਰਤ ਬਾਰੇ ਹੋਰ ਜਾਣਨਾ ਚਾਹੁੰਦੇ ਹਨ ਅਤੇ ਉਹ ਬਾਲੀਵੁੱਡ ਅਤੇ ਭਾਰਤੀ ਪਕਵਾਨ, ਭਾਰਤੀ ਪਰੰਪਰਾ ਦੇ ਪਹਿਰਾਵੇ ਅਤੇ ਕ੍ਰਿਕਟ ਵਰਗੇ ਭਾਰਤੀ ਸੱਭਿਆਚਾਰ ਨੂੰ ਦੇਖਣ ਅਤੇ ਅਨੁਭਵ ਕਰਨ ਲਈ ਭਾਰਤ ਆਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : 60 ਸਾਲਾਂ ਬਾਅਦ ਬਦਲਿਆ Nokia ਨੇ ਆਪਣਾ ਲੋਗੋ, ਜਾਣੋ ਬਦਲਾਅ ਦਾ ਕਾਰਨ

PunjabKesari

ਕੋਰੀਆਈ ਅੰਬੈਸੀ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ 53 ਸੈਕਿੰਡ ਦੀ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਕੋਰੀਆਈ ਦੂਤਾਵਾਸ ਨੇ ਸ਼ਨੀਵਾਰ 25 ਫਰਵਰੀ 2023 ਦੀ ਰਾਤ ਨੂੰ ਇਸ ਵੀਡੀਓ ਨੂੰ ਟਵੀਟ ਕੀਤਾ। ਇਸ ਤੋਂ ਬਾਅਦ ਇਹ ਵਾਇਰਲ ਹੋ ਗਿਆ ਹੈ। ਕੋਰੀਆਈ ਦੂਤਾਵਾਸ ਨੇ ਕੈਪਸ਼ਨ ਦੇ ਨਾਲ ਵੀਡੀਓ ਸ਼ੇਅਰ ਕੀਤਾ, "ਕੀ ਤੁਸੀਂ ਨਾਟੂ ਨੂੰ ਜਾਣਦੇ ਹੋ? ਅਸੀਂ ਕੋਰੀਆਈ ਦੂਤਾਵਾਸ ਵਿੱਚ 'ਨਾਟੂ... ਨਟੂ...' ਨੱਚਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿਵੇਂ ਭਾਰਤ ਵਿੱਚ ਕੋਰੀਆਈ ਦੂਤਾਵਾਸ ਚਾਂਗ ਜੇ ਬੋਕ ਨੇ ਆਪਣੀ ਪੂਰੀ ਟੀਮ ਨਾਲ ਇਸ ਗੀਤ 'ਤੇ ਡਾਂਸ ਕੀਤਾ।

ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਇਸ ਦੀ ਕਾਫੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਕੋਰੀਅਨ ਅੰਬੈਸੀ ਨੂੰ ਸਲਾਮ, ਇਹ ਸ਼ਾਨਦਾਰ ਹੈ। ਤੁਸੀਂ ਸਾਰਿਆਂ ਨੇ ਹਰ ਕਦਮ ਬਹੁਤ ਧਿਆਨ ਨਾਲ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ, “ਐਸ ਐਸ ਰਾਜਾਮੌਲੀ ਇੱਕ ਗਲੋਬਲ ਆਈਕਨ ਹਨ। ਸਾਨੂੰ ਉਸ 'ਤੇ ਮਾਣ ਹੈ। ਭਾਰਤੀ ਲੋਕ ਆਪਣੀ ਸੰਸਕ੍ਰਿਤੀ ਦਾ ਜਸ਼ਨ ਮਨਾ ਰਹੇ ਹਨ।"

ਇਹ ਵੀ ਪੜ੍ਹੋ : ਠੱਪ ਖੜ੍ਹੇ ਹਨ Indigo-GoFirst ਦੇ 50 ਜਹਾਜ਼, ਪਟੇ 'ਤੇ ਜਹਾਜ਼ ਲੈਣ ਲਈ ਮਜ਼ਬੂਰ ਏਅਰਲਾਈਨ ਕੰਪਨੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News