ਬਰੈਂਪਟਨ 'ਚ ਹੋਏ 'ਖ਼ਾਲਿਸਤਾਨ ਰੈਫਰੈਂਡਮ' ਨੂੰ ਲੈ ਕੇ ਭਾਜਪਾ ਬੁਲਾਰੇ  RP ਸਿੰਘ ਨੇ ਟਵੀਟ ਕਰ ਚੁੱਕਿਆ ਅਹਿਮ ਸਵਾਲ

Monday, Sep 19, 2022 - 06:51 PM (IST)

ਬਰੈਂਪਟਨ 'ਚ ਹੋਏ 'ਖ਼ਾਲਿਸਤਾਨ ਰੈਫਰੈਂਡਮ' ਨੂੰ ਲੈ ਕੇ ਭਾਜਪਾ ਬੁਲਾਰੇ  RP ਸਿੰਘ ਨੇ ਟਵੀਟ ਕਰ ਚੁੱਕਿਆ ਅਹਿਮ ਸਵਾਲ

ਨਵੀਂ ਦਿੱਲੀ- ਕੈਨੇਡਾ ਵਿਖੇ ਸ਼ਕਤੀ ਦੇ ਇਕ ਬੇਮਿਸਾਲ ਪ੍ਰਦਰਸ਼ਨ ਵਿੱਚ 110,000 ਤੋਂ ਵੱਧ ਕੈਨੇਡੀਅਨ ਸਿੱਖਾਂ ਨੇ ਬਰੈਂਪਟਨ, ਓਂਟਾਰੀਓ ਵਿੱਚ ਖਾਲਿਸਤਾਨ ਦੀ ਰਾਏਸ਼ੁਮਾਰੀ ਲਈ ਵੋਟਿੰਗ ਵਿੱਚ ਹਿੱਸਾ ਲਿਆ, ਜਿਸ ਵਿਚ ਸ਼ਿਮਲਾ ਨੂੰ ਆਪਣੀ ਰਾਜਧਾਨੀ ਵਜੋਂ ਖਾਲਿਸਤਾਨ ਦੇ ਸੁਤੰਤਰ ਰਾਜ ਦੀ ਮੰਗ ਕੀਤੀ ਗਈ। ਜਿਸ ਨੂੰ ਲੈ ਕੇ ਭਾਜਪਾ ਬੁਲਾਰੇ ਆਰ.ਪੀ. ਸਿੰਘ ਨੇ ਤਿੱਖਾ ਟਵੀਟ ਕਰਦੇ ਹੋਏ ਇਹ ਸਵਾਲ ਚੁੱਕਿਆ ਹੈ ਕਿ ਰੈਫਰੈਂਡਮ ਦਾ ਪ੍ਰਸ਼ਨ ਇਹ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਪਾਕਿਸਤਾਨ ਦੇ ਕਬਜ਼ੇ ਵਾਲੇ (ਪੀ.ਓ.ਕੇ.) ਪੰਜਾਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਆਜ਼ਾਦ ਸਿੱਖ ਰਾਜ ਐਲਾਨ ਕੀਤਾ ਜਾਣਾ ਚਾਹੀਦਾ ਹੈ। 

PunjabKesari

ਉਨ੍ਹਾਂ ਨੇ ਇਕ ਟਵੀਟ ਨੂੰ ਰਟਵੀਟ ਕਰਦੇ ਹੋਏ ਕਿਹਾ,''ਜਨਮਤ ਸੰਗ੍ਰਹਿ ਪ੍ਰਸ਼ਨ ਹੋਣਾ ਚਾਹੀਦਾ ਹੈ ਕਿ 'ਕੀ ਪੀ.ਓ.ਕੇ. ਪਾਕਿਸਤਾਨ ਦੇ ਕਬਜ਼ੇ ਵਾਲੇ ਪੰਜਾਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਆਜ਼ਾਦ ਸਿੱਖ ਰਾਜ ਐਲਾਨ ਕੀਤਾ ਜਾਣਾ ਚਾਹੀਦਾ।'' ਦੱਸਣਯੋਗ ਹੈ ਕਿ ਇਹ ਸਵਾਲ ਬਰੈਂਪਟਨ 'ਚ ਹੋਏ 'ਖਾਲਿਸਤਾਨ ਰੈਫਰੈਂਡਮ' 'ਚ ਪੁੱਛਿਆ ਜਾ ਰਿਹਾ ਹੈ। ਜਿਸ ਨੂੰ ਆਰ.ਪੀ. ਸਿੰਘ ਵਲੋਂ ਰੀਟਵੀਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 1 ਲੱਖ ਤੋਂ ਵੱਧ ਕੈਨੇਡੀਅਨ ਸਿੱਖਾਂ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਖਾਲਿਸਤਾਨ ਰੈਫਰੈਂਡਮ ਦੇ ਹੱਕ 'ਚ ਪਾਈ ਵੋਟ


author

DIsha

Content Editor

Related News