ਰਾਇਲ ਐਨਫੀਲਡ ਮੋਟਰਸਾਈਕਲ ਨੂੰ ਲੱਗੀ ਅੱਗ, ਹੋਇਆ ਜ਼ਬਰਦਸਤ ਧਮਾਕਾ

Monday, Apr 04, 2022 - 08:55 PM (IST)

ਰਾਇਲ ਐਨਫੀਲਡ ਮੋਟਰਸਾਈਕਲ ਨੂੰ ਲੱਗੀ ਅੱਗ, ਹੋਇਆ ਜ਼ਬਰਦਸਤ ਧਮਾਕਾ

ਨਵੀਂ ਦਿੱਲੀ—ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ’ਚ ਮੰਦਰ ਦੇ ਬਾਹਰ ਖੜ੍ਹੀ ਰਾਇਲ ਐਨਫੀਲਡ ਬਾਈਕ ’ਚ ਅਚਾਨਕ ਅੱਗ ਲੱਗਣ ਤੋਂ ਬਾਅਦ ਉਸ ਵਿਚ ਧਮਾਕਾ ਹੋਇਆ ਹੈ। ਘਟਨਾ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਬਿਨਾਂ ਰੁਕੇ 387 ਕਿਲੋਮੀਟਰ ਤੱਕ ਉਕਤ ਬਾਈਕ ਰਾਹੀਂ ਲੰਮਾ ਸਫ਼ਰ ਤੈਅ ਕੀਤਾ। ਇਸ ਤੋਂ ਬਾਅਦ ਜਦੋਂ ਉਹ ਬਾਈਕ ਮੰਦਰ ਦੇ ਬਾਹਰ ਖੜ੍ਹੀ ਕਰਕੇ ਮੰਦਰ ਦੇ ਅੰਦਰ ਗਿਆ ਤਾਂ ਪਿੱਛੋਂ ਬਾਈਕ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਬਾਈਕ ਦੀ ਪੈਟਰੋਲ ਵਾਲੀ ਟੈਂਕੀ ’ਚ ਜ਼ਬਰਦਸਤ ਧਮਾਕਾ ਹੋ ਗਿਆ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਓ ’ਚ ਤੁਸੀਂ ਦੇਖੋਗੇ ਕਿ ਘਟਨਾ ਵਾਲੀ ਥਾਂ ’ਤੇ ਖੜ੍ਹੇ ਲੋਕ ਇਹ ਦੇਖ ਕੇ ਹੈਰਾਨ ਹਨ ਕਿ ਪਹਿਲਾਂ ਬਾਈਕ ਨੂੰ ਅੱਗ ਲੱਗੀ ਅਤੇ ਫਿਰ ਉਸ ਦੀ ਪੈਟਰੋਲ ਵਾਲੀ ਟੈਂਕੀ ’ਚ ਧਮਾਕਾ ਹੋ ਗਿਆ। ਹਾਲਾਂਕਿ ਉਥੇ ਖੜ੍ਹੇ ਲੋਕ ਬਾਈਕ ’ਤੇ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਉਣ ’ਚ ਸਫ਼ਲ ਰਹੇ।


author

Manoj

Content Editor

Related News