ਖਾਣਾ ਦੇਣਾ ਭੁੱਲੇ ਤਾਂ ਰੋਟਵਿਲਰ ਕੁੱਤੇ ਨੇ ਮਾਲਕ ਨੂੰ ਨੋਚ ਖਾਧਾ, ਸਰੀਰ ''ਤੇ ਕੀਤੇ 60 ਤੋਂ ਜ਼ਿਆਦਾ ਜ਼ਖ਼ਮ

Tuesday, Jan 30, 2024 - 04:11 PM (IST)

ਖਾਣਾ ਦੇਣਾ ਭੁੱਲੇ ਤਾਂ ਰੋਟਵਿਲਰ ਕੁੱਤੇ ਨੇ ਮਾਲਕ ਨੂੰ ਨੋਚ ਖਾਧਾ, ਸਰੀਰ ''ਤੇ ਕੀਤੇ 60 ਤੋਂ ਜ਼ਿਆਦਾ ਜ਼ਖ਼ਮ

ਗਵਾਲੀਅਰ- ਇਕ ਪਾਲਤੂ ਕੁੱਤੇ ਵਲੋਂ ਆਪਣੇ ਮਾਲਕ ਦੇ ਸਰੀਰ ਨੂੰ ਬੁਰੀ ਤਰ੍ਹਾਂ ਨੋਚਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਲਕ ਦੇ ਸਰੀਰ 'ਤੇ 60 ਤੋਂ ਜ਼ਿਆਦਾ ਜ਼ਖ਼ਮ ਹਨ। ਪਾਲਤੂ ਕੁੱਤਾ ਬਜ਼ੁਰਗ ਮਾਲਕ 'ਤੇ ਇਸ ਕਦਰ ਭੜਕਿਆ ਕਿ ਉਸ ਦੇ ਹੱਥਾਂ ਅਤੇ ਪੈਰਾਂ ਤੋਂ ਮਾਸ ਨੋਚਦਾ ਰਿਹਾ ਅਤੇ ਬੇਬੱਸ ਮਾਲਕ ਆਪਣੀ ਜਾਨ ਬਚਾਉਣ ਲਈ ਕੋਸ਼ਿਸ਼ ਕਰਦਾ ਹੈ। ਸ਼ੁਕਰ ਹੈ ਕਿ ਬਜ਼ੁਰਗ ਦੇ ਪੁੱਤਰ ਨੇ ਪਿਤਾ ਦੀ ਚੀਕ ਸੁਣ ਲਈ ਅਤੇ ਕਿਸੇ ਤਰ੍ਹਾਂ ਪਾਲਤੂ ਕੁੱਤੇ ਨੂੰ ਕਾਬੂ ਕਰ ਕੇ ਉਸ ਦੀ ਜਾਨ ਬਚਾਈ। ਦਿਲ ਦਹਿਲਾਉਣ ਵਾਲਾ ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਹੈ। ਜਿੱਥੇ ਰਾਕਸੀ ਪੁਲ ਦੇ ਰਹਿਣ ਵਾਲੇ 63 ਸਾਲਾ ਤੇਜੇਂਦਰ ਘੋਰਪਡੇ ਨੇ ਆਪਣੇ ਘਰ ਰੋਟਵਿਲਰ ਨਸਲ ਦਾ ਕੁੱਤਾ ਪਾਲ ਰੱਖਿਆ ਹੈ। ਸੋਮਵਾਰ ਨੂੰ ਤੇਜੇਂਦਰ ਘੋਰਪਡੇ ਆਪਣੇ ਪਾਲਤੂ ਕੁੱਤੇ ਨੂੰ ਦੁਪਹਿਰ ਦਾ ਖਾਣਾ ਦੇਣਾ ਭੁੱਲ ਗਏ। ਰਾਤ ਨੂੰ ਉਨ੍ਹਾਂ ਯਾਦ ਆਇਆ ਕਿ ਉਨ੍ਹਾਂ ਨੇ ਆਪਣੇ ਕੁੱਤੇ ਨੂੰ ਖਾਣਾ ਨਹੀਂ ਦਿੱਤਾ ਤਾਂ ਉਹ ਕਰੀਬ 12 ਵਜੇ ਆਪਣੇ ਕੁੱਤੇ ਖਾਣਾ ਦੇਣ ਪਹੁੰਚ ਗਏ। ਦੂਜੇ ਪਾਸੇ ਭੁੱਖ ਕਾਰਨ ਕੁੱਤੇ ਨੇ ਤੇਜੇਂਦਰ ਘੋਰਪਡੇ 'ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ED ਨੇ ਹੇਮੰਤ ਸੋਰੇਨ ਦੇ ਦਿੱਲੀ ਸਥਿਤ ਘਰ ਤੋਂ 36 ਲੱਖ ਰੁਪਏ ਨਕਦ, BMW ਕੀਤੀ ਜ਼ਬਤ

ਕੁੱਤੇ ਨੇ ਤੇਜੇਂਦਰ ਨੂੰ ਜਗ੍ਹਾ-ਜਗ੍ਹਾ ਵੱਢਣਾ ਅਤੇ ਆਪਣੇ ਦੰਦਾਂ ਨਾਲ ਮਾਸ ਖਿੱਚਣਾ ਸ਼ੁਰੂ ਕਰ ਦਿੱਤਾ। ਤੇਜੇਂਦਰ ਆਪਣੇ ਕੁੱਤੇ ਦੇ ਇਸ ਰਵੱਈਏ ਤੋਂ ਡਰ ਗਏ। ਇਸ ਵਿਚ ਕੁੱਤਾ ਹੋਰ ਜ਼ਿਆਦਾ ਹਿੰਸਕ ਹੋ ਗਿਆ ਅਤੇ ਉਸ ਨੇ ਮਾਲਕ ਦੇ ਪੈਰ ਅਤੇ ਹੱਥਾਂ ਦਾ ਮਾਸ ਆਪਣੇ ਦੰਦਾਂ ਨਾਲ ਨੋਚਣਾ ਸ਼ੁਰੂ ਕਰ ਦਿੱਤਾ। ਤੇਜੇਂਦਰ ਦੀ ਚੀਕ ਸੁਣ ਕੇ ਉਨ੍ਹਾਂ ਦੇ ਪੁੱਤ ਅਮਿਤ ਮੌਕੇ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਕੁੱਤਾ ਉਸ ਦੇ ਪਿਤਾ ਨੂੰ ਨੋਚ ਰਿਹਾ ਸੀ ਅਤੇ ਪਿਤਾ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਅਮਿਤ ਨੇ ਕੁੱਤੇ ਦੇ ਗਲ਼ੇ ਦੇ ਪੱਟੇ ਨੂੰ ਫੜ ਕੇ ਉਸ ਨੂੰ ਕਾਬੂ 'ਚ ਲਿਆ ਪਰ ਉਦੋਂ ਤੱਕ ਤੇਜੇਂਦਰ ਦੇ ਸਰੀਰ 'ਤੇ 60 ਤੋਂ ਜ਼ਿਆਦਾ ਡੂੰਘੇ ਜ਼ਖ਼ਮ ਹੋ ਚੁੱਕੇ ਸਨ। ਖੂਨ ਨਾਲ ਲੱਥਪੱਥ ਪਿਤਾ ਨੂੰ ਲੈ ਕੇ ਅਮਿਤ ਤੁਰੰਤ ਹਸਪਤਾਲ ਪਹੁੰਚਿਆ, ਜਿੱਥੇ ਸਰਜੀਕਲ ਵਾਰਡ 'ਚ ਤੇਜੇਂਦਰ ਦਾ ਇਲਾਜ ਜਾਰੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭੁੱਖ ਕਾਰਨ ਹੀ ਰੋਟਵਿਲਰ ਨਸਲ ਦਾ ਇਹ ਕੁੱਤਾ ਇੰਨਾ ਹਿੰਸਕ ਹੋ ਗਿਆ ਸੀ। ਇਸ ਲਈ ਉਸ ਨੇ ਆਪਣੇ ਮਾਲਕ 'ਤੇ ਹਮਲਾ ਕਰ ਦਿੱਤਾ। ਦੱਸਣਯੋਗ ਹੈ ਕਿ ਪਿਟਬੁੱਲ ਤੋਂ ਬਾਅਦ ਰੋਟਵਿਲਰ ਅਜਿਹਾ ਦੂਜਾ ਹਿੰਸਕ ਨਸਲ ਦਾ ਕੁੱਤਾ ਹੈ, ਜੋ ਆਪਣੇ ਮਾਲਕ ਤੱਕ 'ਤੇ ਹਮਲਾ ਕਰ ਦਿੰਦਾ ਹੈ। ਇਸ ਲਈ ਘਰਾਂ 'ਚ ਕੁੱਤਾ ਰੱਖਣ ਤੋਂ ਪਹਿਲਾਂ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News