ਇਸ ਸੂਬੇ ''ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਪੁਲਸ ਵੰਡ ਰਹੀ ਹੈ ''ਫੁੱਲ''

09/14/2019 3:06:06 PM

ਸੋਨੀਪਤ—1 ਸਤੰਬਰ ਤੋਂ ਲਾਗੂ ਹੋਏ ਨਵੇਂ ਮੋਟਰ ਵ੍ਹੀਕਲ ਐਕਟ ਤਹਿਤ ਜਿੱਥੇ ਇਕ ਪਾਸੇ ਸਾਰੀਆਂ ਥਾਵਾਂ 'ਤੇ ਚਾਲਾਨ ਦੀ ਵੱਡੀ ਰਕਮ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ, ਉੱਥੇ ਹਰਿਆਣਾ ਦੇ ਸੋਨੀਪਤ ਜ਼ਿਲੇ 'ਚ ਮੋਟਰ ਵ੍ਹੀਕਲ ਐਕਟ ਤਹਿਤ ਕੱਟੇ ਜਾਣ ਵਾਲੇ ਚਲਾਨ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਅਨੋਖਾ ਤਰੀਕਾ ਅਪਣਾਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੀਪਤ ਪੁਲਸ ਨੇ ਜ਼ਿਲੇ 'ਚ ਚਲਾਨ ਕੱਟਣ ਦੇ ਬਜਾਏ ਵਾਹਨ ਡਰਾਈਵਰਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਜਾਗਰੂਕ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮ ਵਾਹਨ ਡਰਾਈਵਰਾਂ ਲਈ ਬਣਾਏ ਜਾਂਦੇ ਹਨ ਅਤੇ ਜੇਕਰ ਪਾਲਣ ਕਰਨਗੇ ਤਾਂ ਸੁਰੱਖਿਅਤ ਰਹਿਣਗੇ।

PunjabKesari

ਦੱਸਣਯੋਗ ਹੈ ਕਿ ਨਵੇਂ ਮੋਟਰ ਵ੍ਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਕਾਫੀ ਗਿਣਤੀ 'ਚ ਚਲਾਨ ਕੱਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਰਿਆਣਾ 'ਚ 15,000 ਰੁਪਏ ਦੀ ਕੀਮਤ ਵਾਲੀ ਸਕੂਟੀ ਦਾ 23,000 ਰੁਪਏ ਦਾ ਚਲਾਨ ਕੱਟਿਆ ਗਿਆ। ਇਸ ਤੋਂ ਬਾਅਦ ਟ੍ਰੈਕਟਰ ਦਾ 59,000 ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਇਸ ਤੋਂ ਇਲਾਵਾ 3 ਹੋਰ ਵਾਹਨਾਂ ਦੇ 1 ਲੱਖ ਰੁਪਏ ਤੱਕ ਅਤੇ ਬੁਲਟ ਪਟਾਕੇ ਵਰਗੀ ਆਵਾਜ਼ ਕੱਢਣ 'ਤੇ 17,000 ਰੁਪਏ ਦੇ ਚਲਾਨ ਕੱਟਿਆ ਗਿਆ।

PunjabKesari


Iqbalkaur

Content Editor

Related News