ਰੋਹਿਣੀ ਸ਼ੂਟਆਉਟ: ਹਮਲਾਵਰਾਂ ਨੂੰ ਕੋਰਟ ਤੱਕ ਲੈ ਗਿਆ ਸੀ ਟਿੱਲੂ ਦਾ ਇਹ ਸ਼ੂਟਰ

Tuesday, Sep 28, 2021 - 11:44 PM (IST)

ਰੋਹਿਣੀ ਸ਼ੂਟਆਉਟ: ਹਮਲਾਵਰਾਂ ਨੂੰ ਕੋਰਟ ਤੱਕ ਲੈ ਗਿਆ ਸੀ ਟਿੱਲੂ ਦਾ ਇਹ ਸ਼ੂਟਰ

ਨਵੀਂ ਦਿੱਲੀ - ਦਿੱਲੀ ਨੂੰ ਦਹਿਲਾ ਦੇਣ ਵਾਲੇ ਰੋਹਿਣੀ ਕੋਰਟ ਸ਼ੂਟਆਉਟ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਇਸ ਦੌਰਾਨ ਇੱਕ ਸੀ.ਸੀ.ਟੀ.ਵੀ. ਫੁਟੇਜ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਉਹ ਸ਼ੂਟਰ ਸਾਫ਼ ਨਜ਼ਰ ਆ ਰਿਹਾ ਹੈ, ਜੋ ਦੋਨਾਂ ਹਮਲਾਵਰਾਂ ਨੂੰ ਕਾਰ ਰਾਹੀਂ ਕੋਰਟ ਪਹੁੰਚਿਆ ਸੀ। ਟਿੱਲੂ ਦੇ ਉਸ ਸ਼ੂਟਰ ਨੇ ਵੀ ਵਕੀਲਾਂ ਦੀ ਤਰ੍ਹਾਂ ਸਫੇਦ ਸ਼ਰਟ ਅਤੇ ਕਾਲੀ ਪੈਂਟ ਪਾ ਰੱਖੀ ਸੀ।

ਇਹ ਵੀ ਪੜ੍ਹੋ - ਮੈਕਸੀਕੋ ਦੇ ਆਜ਼ਾਦੀ ਦਿਵਸ ਸਮਾਗਮ 'ਚ ਜੈਸ਼ੰਕਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ

ਇਸ ਸਨਸਨੀਖੇਜ ਸ਼ੂਟਆਉਟ ਦੇ ਸਿਲਸਿਲੇ ਵਿੱਚ ਦਿੱਲੀ ਪੁਲਸ ਨੇ ਉਮੰਗ ਯਾਦਵ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਹੀ ਉਹ ਸ਼ਖਸ ਹੈ, ਜੋ ਇੱਕ ਸੀ.ਸੀ.ਟੀ.ਵੀ. ਫੁਟੇਜ ਵਿੱਚ ਨਜ਼ਰ ਆਇਆ ਹੈ। ਫੁਟੇਜ ਵਿੱਚ ਉਮੰਗ ਯਾਦਵ ਵਕੀਲਾਂ ਵਰਗੇ ਕੱਪੜੇ ਪਹਿਨੇ ਹੋਏ ਹੈ।

ਇਹ ਵੀ ਪੜ੍ਹੋ - FDA ਨੇ ਬਜੁਰਗਾਂ ਅਤੇ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਫਾਈਜ਼ਰ ਦੀ ਬੂਸਟਰ ਖੁਰਾਕ ਨੂੰ ਦਿੱਤੀ ਹਰੀ ਝੰਡੀ

ਉਹ ਸੀ.ਸੀ.ਟੀ.ਵੀ. ਵਿੱਚ ਉਸ ਸਮੇਂ ਕੈਦ ਹੋਇਆ, ਜਦੋਂ ਉਹ ਪੀਤਮਪੁਰਾ ਦੇ ਇੱਕ ਜਿਮ ਤੋਂ ਕਾਰ ਲੈਣ ਲਈ ਗਿਆ ਸੀ। ਫਿਰ ਪੀਤਮਪੁਰਾ ਤੋਂ ਕਾਰ ਲੈਣ ਤੋਂ ਬਾਅਦ ਉਮੰਗ ਯਾਦਵ ਹੈਦਰਪੁਰ ਗਿਆ ਸੀ। ਜਿੱਥੇ ਦੋਨਾਂ ਸ਼ੂਟਰ ਰਾਹੁਲ ਅਤੇ ਜਗਦੀਪ ਨੂੰ ਉਸ ਨੇ ਕਾਰ ਵਿੱਚ ਬੈਠਾਇਆ ਅਤੇ ਉਨ੍ਹਾਂ ਨੂੰ ਲੈ ਕੇ ਰੋਹਿਣੀ ਕੋਰਟ ਪਹੁੰਚਿਆ। ਉਸ ਨੇ ਦੋਨਾਂ ਨੂੰ ਉੱਥੇ ਛੱਡਿਆ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਸ਼ੂਟਆਉਟ ਨੂੰ ਅੰਜਾਮ ਦਿੱਤਾ ਸੀ।

ਇਸ ਮਾਮਲੇ ਵਿੱਚ ਸੀ.ਸੀ.ਟੀ.ਵੀ. ਫੁਟੇਜ ਅਹਿਮ ਸੁਰਾਗ ਸਾਬਤ ਹੋ ਸਕਦੀ ਹੈ ਕਿਉਂਕਿ ਫੁਟੇਜ ਵਿੱਚ ਉਮੰਗ ਯਾਦਵ  ਵਕੀਲਾਂ ਦੀ ਤਰ੍ਹਾਂ ਸਫੇਦ ਸ਼ਰਟ ਅਤੇ ਕਾਲੀ ਪੈਂਟ ਪਹਿਨੇ ਨਜ਼ਰ ਆ ਰਿਹਾ ਹੈ। ਉਮੰਗ ਨੇ ਐੱਲ.ਐੱਲ.ਬੀ. ਵਿੱਚ ਦਾਖ਼ਲਾ ਲਿਆ ਸੀ ਪਰ ਕੋਰਸ ਵਿਚਕਾਰ ਛੱਡ ਕੇ ਉਹ ਜੁਰਮ ਦੀ ਦੁਨੀਆ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਟਿੱਲੂ ਗੈਂਗ ਨਾਲ ਜੁੜ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News