ਅੱਜ 5ਵੀਂ ਵਾਰ ED ਸਾਹਮਣੇ ਪੇਸ਼ ਹੋਏ ਰਾਬਰਟ ਵਾਡਰਾ

Friday, Feb 22, 2019 - 04:29 PM (IST)

ਅੱਜ 5ਵੀਂ ਵਾਰ ED ਸਾਹਮਣੇ ਪੇਸ਼ ਹੋਏ ਰਾਬਰਟ ਵਾਡਰਾ

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਅੱਜ ਭਾਵ ਸ਼ੁੱਕਰਵਾਰ ਨੂੰ 5ਵੀਂ ਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਸਾਹਮਣੇ ਧਨ ਸੋਧ ਮਾਮਲੇ 'ਚ ਪੇਸ਼ ਹੋਏ ਹਨ। ਵਾਡਰਾ ਸਵੇਰੇ 11 ਵਜੇ ਤੋਂ ਥੋੜਾ ਸਮਾਂ ਪਹਿਲਾਂ ਦਿੱਲੀ ਦੇ ਜਾਮਨਗਰ ਹਾਊਸ 'ਚ ਏਜੰਸੀ ਦਫਤਰ 'ਚ ਪਹੁੰਚੇ। ਉਨ੍ਹਾਂ ਨਾਲ ਪਹਿਲਾਂ ਤੋਂ ਵੀ ਇਸ ਮਾਮਲੇ ਸੰਬੰਧੀ ਚਾਰ ਵਾਰ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨਾਲ ਆਖਰੀ ਵਾਲ 20 ਫਰਵਰੀ ਨੂੰ ਇਸ ਸੰਬੰਧੀ ਪੁੱਛ-ਗਿੱਛ ਹੋਈ ਸੀ।

ਅਧਿਕਾਰੀਆਂ ਨੇ ਦੱਸਿਆ ਹੈ ਕਿ ਏਜੰਸੀ ਮਾਮਲੇ ਸੰਬੰਧੀ ਜਾਂਚ ਦਾ ਸਾਹਮਣਾ ਕਰ ਰਹੇ ਹੋਰ ਦੋਸ਼ੀਆਂ ਦੇ ਬਿਆਨਾਂ ਅਤੇ ਦਸਤਾਵੇਜ਼ਾਂ ਨਾਲ ਵਾਡਰਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਪਿਛਲੀ ਪੁੱਛ-ਗਿੱਛ 'ਚ ਵਾਡਰਾਂ ਨੇ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਚਾਰ ਦਿਨਾਂ ਦੇ ਦੌਰਾਨ ਵਾਡਰਾ ਤੋਂ ਈ. ਡੀ. ਅਧਿਕਾਰੀਆਂ ਨੇ 26 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਪੁੱਛ-ਗਿੱਛ ਕੀਤੀ ਸੀ।

ਦਿੱਲੀ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਜਾਂਚ ਏਜੰਸੀ ਦੀ ਪੁੱਛ-ਗਿੱਛ 'ਚ ਸਹਿਯੋਗ ਕਰਨ। ਵਾਡਰਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 19 ਲੱਖ ਬ੍ਰਿਟਿਸ਼ ਪਾਊਂਡ ਮੁੱਲ ਦੀ ਸੰਪਤੀ ਲੰਡਨ ਦੇ 12, ਬ੍ਰਾਇਨਸਟਨ ਸਕਵਾਇਰ ਇਲਾਕੇ 'ਚ ਧਨ ਸੋਧ ਰਾਹੀਂ ਖਰੀਦੀ ਹੈ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਅਜਿਹੀ ਸੂਚਨਾ ਮਿਲੀ ਹੈ ਕਿ ਲੰਡਨ 'ਚ ਵਾਡਰਾ ਦੀਆਂ ਕਈ ਨਵੀਆਂ ਸੰਪਤੀਆਂ ਹਨ। ਇਨ੍ਹਾਂ 'ਚੋਂ 2 ਘਰ ਵੀ ਸ਼ਾਮਿਲ ਹਨ, ਜਿਨ੍ਹਾਂ 'ਚ ਇਕ ਦਾ ਮੁੱਲ 50 ਲੱਖ ਅਤੇ ਦੂਜੇ ਦਾ 40 ਲੱਖ ਬ੍ਰਿਟਿਸ਼ ਪਾਊਂਡ ਹਨ।ਇਸ ਤੋਂ ਇਲਾਵਾ ਉਨ੍ਹਾਂ ਦੇ 6 ਫਲੈਟ ਅਤੇ ਹੋਰ ਸੰਪੱਤੀਆਂ ਵੀ ਸ਼ਾਮਿਲ ਹਨ।


author

Iqbalkaur

Content Editor

Related News