ਰੋਡਵੇਜ਼ ਦੀ ਬਸ-ਟਰਾਲੇ ''ਚ ਜ਼ਬਰਦਸਤ ਟੱਕਰ, ਇਕੋ ਪਰਿਵਾਰ ਦੇ 3 ਲੋਕਾਂ ਦੀ ਮੌਤ, 10 ਤੋਂ ਵੱਧ ਜ਼ਖ਼ਮੀ

Monday, Jul 08, 2024 - 12:42 PM (IST)

ਰੋਡਵੇਜ਼ ਦੀ ਬਸ-ਟਰਾਲੇ ''ਚ ਜ਼ਬਰਦਸਤ ਟੱਕਰ, ਇਕੋ ਪਰਿਵਾਰ ਦੇ 3 ਲੋਕਾਂ ਦੀ ਮੌਤ, 10 ਤੋਂ ਵੱਧ ਜ਼ਖ਼ਮੀ

ਜੈਪੁਰ - ਰਾਜਸਥਾਨ ਦੇ ਜੈਪੁਰ ਦਿੱਲੀ ਨੈਸ਼ਨਲ ਹਾਈਵੇ 'ਤੇ ਸ਼ਾਹਪੁਰਾ 'ਚ ਅੱਜ ਰਾਜਸਥਾਨ ਰੋਡਵੇਜ਼ ਦੀ ਬੱਸ ਅਤੇ ਟਰਾਲੇ ਵਿਚਕਾਰ ਜ਼ਬਰਦਸਤ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦਸ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਸੋਮਵਾਰ ਸਵੇਰੇ 4 ਵਜੇ ਸ਼ਾਹਪੁਰਾ ਦੇ ਅਲਵਰ ਪੁਲ 'ਤੇ ਦਿੱਲੀ ਤੋਂ ਜੈਪੁਰ ਜਾ ਰਹੀ ਰੋਡਵੇਜ਼ ਦੀ ਬੱਸ ਅੱਗੇ ਜਾ ਰਹੇ ਟਰਾਲੇ ਨਾਲ ਟਕਰਾ ਗਈ। 

ਇਹ ਵੀ ਪੜ੍ਹੋ - ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ: ਹੁਣ ਕਿਰਾਏ ਦੀ ਕੁੱਖ ਰਾਹੀਂ ਮਾਂ ਬਣਨ 'ਤੇ ਵੀ ਮਿਲੇਗੀ ਜਣੇਪਾ ਛੁੱਟੀ

ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਦਿੱਲੀ ਵਾਸੀ ਵਿਜੇ ਅਗਰਵਾਲ, ਉਸ ਦੀ ਪਤਨੀ ਟੀਨਾ ਅਗਰਵਾਲ ਅਤੇ ਪੁੱਤਰ ਪ੍ਰੀਤਮ ਦੀ ਮੌਤ ਹੋ ਗਈ। ਹਾਦਸੇ ਵਿੱਚ ਦਸ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਦੌਰਾਨ ਜ਼ਖ਼ਮੀ ਹੋਈਆਂ ਯਾਤਰੀਆਂ ਨੂੰ ਜੈਪੁਰ ਦੇ ਐੱਸਐੱਮਐੱਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ - ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਦਿਲ ਦਹਿਲਾ ਦੇਣ ਵਾਲੀ CCTV ਆਈ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News