ਪੁਲ ਤੋਂ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਭਿਆਨਕ ਹਾਦਸੇ 'ਚ ਦੋ ਦਰਜਨ ਤੋਂ ਵੱਧ ਜ਼ਖ਼ਮੀ

Monday, Jul 15, 2024 - 12:22 AM (IST)

ਪੁਲ ਤੋਂ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਭਿਆਨਕ ਹਾਦਸੇ 'ਚ ਦੋ ਦਰਜਨ ਤੋਂ ਵੱਧ ਜ਼ਖ਼ਮੀ

ਹਰਿਦੁਆਰ, (ਭਾਸ਼ਾ)- ਉੱਤਰਾਖੰਡ ਦੇ ਹਰਿਦੁਆਰ ’ਚ ਹਰਿ ਕੀ ਪੌੜੀ ਨੇੜੇ ਐਤਵਾਰ ਨੂੰ ਇਕ ਬੱਸ ਦੇ ਪੁਲ ਤੋਂ ਡਿੱਗਣ ਕਾਰਨ ਦੋ ਦਰਜਨ ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਰੋਡੀ ਬੇਲਵਾਲਾ ਪੁਲਸ ਚੌਕੀ ਦੇ ਇੰਚਾਰਜ ਯਸ਼ਵੀਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ

ਉਨ੍ਹਾਂ ਦੱਸਿਆ ਕਿ ਦੇਹਰਾਦੂਨ ਤੋਂ ਆ ਰਹੀ ਉੱਤਰ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਮੁਰਾਦਾਬਾਦ ਡਿਪੂ ਦੀ ਬੱਸ ਇੱਥੇ ਦੀਨਦਿਆਲ ਪਾਰਕਿੰਗ ਨੇੜੇ ਪੁਲ ਤੋਂ ਡਿੱਗ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ। ਉਨ੍ਹਾਂ ਅਨੁਸਾਰ ਬੱਸ ਦੇ ਡਿੱਗਣ ਕਾਰਨ ਪਾਰਕਿੰਗ ’ਚ ਖੜ੍ਹੀਆਂ ਕੁਝ ਕਾਰਾਂ ਵੀ ਨੁਕਸਾਨੀਆਂ ਗਈਆਂ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਫੈਲ ਗਿਆ ਮਲੇਰੀਆ, 187 ਤੋ ਵੱਧ ਵਿਦਿਆਰਥੀ ਪੀੜਤ


author

Rakesh

Content Editor

Related News