ਰਾਮ ਰਹੀਮ ਦੇ ਡੇਰੇ ਦਾ ਸੜਕ ਸੁਰੱਖਿਆ ਅਫ਼ਸਰ ਹੋਇਆ ਗ੍ਰਿਫਤਾਰ

01/29/2018 1:08:31 PM

ਚੰਡੀਗੜ੍ਹ — 25 ਅਗਸਤ ਨੂੰ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਦੀ ਜਾਂਚ ਕਰ ਰਹੀ 
ਐੱਸ.ਆਈ.ਟੀ. ਟੀਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਟੀਮ ਨੇ ਸਿਰਸਾ ਦੇ ਰਾਨਿਆ ਗੇਟ ਤੋਂ ਕ੍ਰਿਸ਼ਣ ਸੇਠੀ ਇੰਸਾ ਨੂੰ ਗ੍ਰਿਫਤਾਰ ਕੀਤਾ, ਇਸ 'ਤੇ ਪੰਚਕੂਲਾ 'ਚ ਹਿੰਸਾ ਦੌਰਾਨ ਅੱਗ ਲਗਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਹਨ। ਕ੍ਰਿਸ਼ਣ ਨੂੰ ਪੰਚਕੂਲਾ ਸੈਕਟਰ-14 ਥਾਣੇ 'ਚ ਦਰਜ ਐੱਫ.ਆਈ.ਆਰ. ਨੰਬਰ 205 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। 
ਜਾਣਕਾਰੀ ਅਨੁਸਾਰ ਕ੍ਰਿਸ਼ਣ ਲਾਲ ਸੇਠੀ ਰਾਮ ਰਹੀਮ ਦੇ ਡੇਰੇ ਸਿਰਸਾ 'ਚ ਸੜਕ ਸੁਰੱਖਿਆ ਅਫ਼ਸਰ ਸੀ। ਰਾਮ ਰਹੀਮ ਜਦੋਂ ਵੀ ਕਿਤੇ ਜਾਂਦਾ ਸੀ ਤਾਂ ਕਿਹੜੇ ਰਸਤੇ ਕਿਸਦੀ ਡਿਊਟੀ ਲਗਾਉਣੀ ਹੈ ਇਹ ਸਾਰਾ ਇੰਤਜ਼ਾਮ ਕ੍ਰਿਸ਼ਣ ਲਾਲ ਹੀ ਕਰਦਾ ਸੀ। ਉਸ ਨੂੰ ਕੱਲ੍ਹ ਸੀ.ਜੇ.ਐੱਮ. ਕੋਰਟ ਪੰਚਕੂਲਾ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।


Related News