ਪਾਕਿਸਤਾਨ ਦੇ ਪੰਜਾਬ ਸੂਬੇ ’ਚ ਵੱਡਾ ਸੜਕ ਹਾਦਸਾ, ਇਕੋ ਪਰਿਵਾਰ ਦੇ 13 ਜੀਆਂ ਦੀ ਮੌਤ
Sunday, May 19, 2024 - 05:00 AM (IST)
ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ਨੀਵਾਰ ਨੂੰ ਇਕ ਮਿੰਨੀ ਟਰੱਕ ਦੇ ਸੜਕ ਤੋਂ ਤਿਲਕ ਕੇ ਇਕ ਟੋਏ ਵਿਚ ਡਿੱਗਣ ਕਾਰਨ ਇਸ ਵਿਚ ਸਫਰ ਕਰ ਰਹੇ 5 ਬੱਚਿਆਂ ਸਮੇਤ ਇਕ ਪਰਿਵਾਰ ਦੇ ਘੱਟੋ-ਘੱਟ 13 ਜੀਆਂ (ਮੈਂਬਰਾਂ) ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ। ਬਚਾਅ ਕਾਰਜ ’ਚ ਲੱਗੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਪਾਰਾ 45 ਡਿਗਰੀ ਤੋਂ ਪਾਰ; ਅਗਲੇ 5 ਦਿਨ ਪਵੇਗੀ ਰਿਕਾਰਡ ਤੋੜ ਗਰਮੀ, ਰੈੱਡ ਅਲਰਟ ਜਾਰੀ
‘ਰੇਸਕਿਊ-1122’ ਮੁਤਾਬਕ, ਇਹ ਮਿੰਨੀ ਟਰੱਕ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ਤੋਂ ਪੰਜਾਬ ਦੇ ਖੁਸ਼ਾਬ ਜ਼ਿਲ੍ਹੇ ਵੱਲ ਆ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰ ਗਿਆ। ਲਾਹੌਰ ਤੋਂ ਕਰੀਬ 250 ਕਿਲੋਮੀਟਰ ਦੂਰ ਖੁਸ਼ਾਬ ਦੇ ਪੇਂਚ ਪੀਰ ਇਲਾਕੇ ’ਚ ਇਕ ਮੋੜ ’ਤੇ ਮਿੰਨੀ ਟਰੱਕ ਸੜਕ ਤੋਂ ਤਿਲਕ ਕੇ ਟੋਏ ’ਚ ਜਾ ਡਿੱਗਿਆ। ਇਕ ਅਧਿਕਾਰੀ ਨੇ ਦੱਸਿਆ, ‘‘ਪੰਜ ਬੱਚਿਆਂ ਸਮੇਤ 13 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 9 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।’’ ਕੁਝ ਚਸ਼ਮਦੀਦਾਂ ਮੁਤਾਬਕ ਮਿੰਨੀ ਟਰੱਕ ਦਾ ਡਰਾਈਵਰ ਤੇਜ਼ ਰਫਤਾਰ ਕਾਰਨ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ- ਸ਼ੋਪੀਆਂ 'ਚ ਅੱਤਵਾਦੀਆਂ ਨੇ ਸਾਬਕਾ ਸਰਪੰਚ ਦੀ ਗੋਲੀ ਮਾਰ ਕੀਤੀ ਹੱਤਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e