ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਜਾਨ
Wednesday, May 21, 2025 - 11:05 AM (IST)

ਵਿਜੇਪੁਰਾ- ਕਰਨਾਟਕ ਦੇ ਵਿਜੇਪੁਰਾ 'ਚ ਬੁੱਧਵਾਰ ਸਵੇਰੇ 2 ਸਪੋਰਟਸ ਯੂਟਿਲਿਟੀ ਵਾਹਨਾਂ (ਐੱਸਯੂਵੀ) ਅਤੇ ਇਕ ਨਿੱਜੀ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਸਵਾਨਾ ਬਾਗੇਵਾੜੀ ਤਾਲੁਕਾ ਦੇ ਮਨਾਗੁਲੀ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਹੋਏ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਹ ਰਹੇਗੀ Timing
ਵਿਜੇਪੁਰਾ ਦੇ ਪੁਲਸ ਸੁਪਰਡੈਂਟ (ਐੱਸਪੀ) ਲਕਸ਼ਮਣ ਨਿੰਬਰਗੀ ਦੇ ਅਨੁਸਾਰ, ਸੋਲਾਪੁਰ ਵੱਲ ਜਾ ਰਹੀ ਇਕ ਮਹਿੰਦਰਾ ਐੱਸਯੂਵੀ-300 ਕੰਟਰੋਲ ਤੋਂ ਬਾਹਰ ਹੋ ਗਈ ਅਤੇ ਮੁੰਬਈ ਤੋਂ ਬੱਲਾਰੀ ਆ ਰਹੀ ਇਕ ਨਿੱਜੀ ਬੱਸ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਇਕ ਹੋਰ ਬੋਲੇਰੋ ਐਸਯੂਵੀ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਐੱਸਪੀ ਨੇ ਕਿਹਾ,''ਦੁਖਦਾਈ ਗੱਲ ਇਹ ਹੈ ਕਿ ਇਸ ਹਾਦਸੇ 'ਚ ਬੋਲੈਰੋ 'ਚ ਸਵਾਰ 5 ਯਾਤਰੀਆਂ ਅਤੇ ਨਿੱਜੀ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ। ਰਾਸ਼ਟਰੀ ਰਾਜਮਾਰਗ ਦੇ ਇਕ ਪਾਸੇ ਵਾਹਨਾਂ ਦੀ ਆਵਾਜਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8