6 ਯੂਕ੍ਰੇਨੀ ਤੇ ਇਕ ਅਮਰੀਕੀ ਨਾਗਰਿਕ ਦੀ ਗ੍ਰਿਫ਼ਤਾਰੀ ’ਤੇ ਸੁਰੱਖਿਆ ਏਜੰਸੀਆਂ ਅਲਰਟ
Thursday, Mar 19, 2026 - 11:38 AM (IST)
ਨਵੀਂ ਦਿੱਲੀ (ਇੰਟ.) – ਮੱਧ-ਪੂਰਬ ਤੇ ਏਸ਼ੀਆ ਵਿਚ ਵਧਦੇ ਭੂ-ਸਿਆਸੀ ਤਣਾਅ ਵਿਚਾਲੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਵਿਚ ਇਕ ਸੰਭਾਵਤ ‘ਪ੍ਰੌਕਸੀ ਵਾਰ’ ਦੇ ਸੰਕੇਤ ਮਿਲ ਰਹੇ ਹਨ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ 6 ਯੂਕ੍ਰੇਨੀ ਤੇ ਇਕ ਅਮਰੀਕੀ ਨਾਗਰਿਕ ਦੀ ਗ੍ਰਿਫ਼ਤਾਰੀ ਨੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਇਹ ਲੋਕ ਮਿਜ਼ੋਰਮ ਦੇ ਰਸਤੇ ਗ਼ੈਰ-ਕਾਨੂੰਨੀ ਢੰਗ ਨਾਲ ਮਿਆਂਮਾਰ ਵਿਚ ਦਾਖਲ ਹੋ ਕੇ ਉੱਥੇ ਸਰਗਰਮ ਅੱਤਵਾਦੀ ਸੰਗਠਨਾਂ ਨੂੰ ਸਿਖਲਾਈ ਅਤੇ ਹਥਿਆਰਾਂ ਦੀ ਸਪਲਾਈ ਦੇਣ ਦੀ ਯੋਜਨਾ ਵਿਚ ਸ਼ਾਮਲ ਸਨ।
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਟੂਰਿਸਟ ਵੀਜ਼ੇ ’ਤੇ ਆਏ ਸਨ ਭਾਰਤ
ਜਾਂਚ ਵਿਚ ਜਿਨ੍ਹਾਂ ਮੁਲਜ਼ਮਾਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿਚ ਅਮਰੀਕੀ ਨਾਗਰਿਕ ਮੈਥਿਊ ਵੈਨਡਾਈਕ ਤੋਂ ਇਲਾਵਾ 6 ਯੂਕ੍ਰੇਨੀ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਹੁਰਬਾ ਪੈਟਰੋ, ਸਲੀਵਿਕ ਤਾਰਾਸ, ਇਵਾਨ ਸੁਕਮਾਨੋਵਸਕੀ, ਸਟੇਫਾਨਕਿਵ ਮਰੀਅਨ, ਹੋਂਚਾਰੁਕ ਮਕਸਿਮ ਤੇ ਕਾਮਸਕੀ ਵਿਕਟਰ ਹਨ। ਸੂਤਰਾਂ ਅਨੁਸਾਰ ਲੱਗਭਗ 14 ਯੂਕ੍ਰੇਨੀ ਨਾਗਰਿਕ ਵੱਖ-ਵੱਖ ਤਰੀਕਾਂ ਨੂੰ ਟੂਰਿਸਟ ਵੀਜ਼ੇ ’ਤੇ ਭਾਰਤ ਆਏ ਸਨ, ਜਿਸ ਨਾਲ ਇਸ ਨੈੱਟਵਰਕ ਦੇ ਹੋਰ ਵੱਡਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਉੱਤਰ-ਪੂਰਬ ਵਿਚ ‘ਪ੍ਰੌਕਸੀ ਵਾਰ’ ਦੀ ਦਸਤਕ, ਐੱਨ. ਆਈ. ਏ. ਦੀ ਕਾਰਵਾਈ ਨਾਲ ਵੱਡਾ ਨੈੱਟਵਰਕ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
ਬਿਨਾਂ ਪਰਮਿਟ ਘੁਸਪੈਠ, ਮਿਆਂਮਾਰ ਕੁਨੈਕਸ਼ਨ
ਜਾਂਚ ਏਜੰਸੀਆਂ ਅਨੁਸਾਰ ਸਾਰੇ ਮੁਲਜ਼ਮ ਟੂਰਿਸਟ ਵੀਜ਼ੇ ’ਤੇ ਭਾਰਤ ਆਏ ਸਨ ਅਤੇ ਗੁਹਾਟੀ ਤੋਂ ਮਿਜ਼ੋਰਮ ਪਹੁੰਚ ਕੇ ਬਿਨਾਂ ਜ਼ਰੂਰੀ ਪਰਮਿਟ ਦੇ ਪਾਬੰਦੀਸ਼ੁਦਾ ਖੇਤਰਾਂ ਵਿਚ ਦਾਖਲ ਹੋਏ। ਇਸ ਤੋਂ ਬਾਅਦ ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਮਿਆਂਮਾਰ ਵਿਚ ਦਾਖਲ ਹੋ ਗਏ। ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਵਿਚ ਦਾਖਲੇ ਲਈ ਜਿੱਥੇ ਭਾਰਤੀ ਨਾਗਰਿਕਾਂ ਨੂੰ ਇਨਰ ਲਾਈਨ ਪਰਮਿਟ (ਆਈ. ਐੱਲ. ਪੀ.) ਦੀ ਲੋੜ ਹੁੰਦੀ ਹੈ, ਉੱਥੇ ਹੀ ਵਿਦੇਸ਼ੀਆਂ ਲਈ ‘ਰਿਸਟ੍ਰਿਕਟਿਡ ਏਰੀਆ ਪਰਮਿਟ’ (ਆਰ. ਏ. ਪੀ./ਪੀ. ਏ. ਪੀ.) ਲਾਜ਼ਮੀ ਹੈ।
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਕੇਂਦਰ ਦਾ ਸਖ਼ਤ ਸੁਨੇਹਾ : ਭਾਰਤ ਨੂੰ ਨਹੀਂ ਬਣਨ ਦਿਆਂਗੇ ਪ੍ਰੌਕਸੀ ਸੰਘਰਸ਼ ਦਾ ਅੱਡਾ
ਇਸ ਕਾਰਵਾਈ ਰਾਹੀਂ ਭਾਰਤ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਉਸ ਦੀ ਜ਼ਮੀਨ ਨੂੰ ਕਿਸੇ ਵੀ ਤਰ੍ਹਾਂ ਦੇ ਕੌਮਾਂਤਰੀ ਪ੍ਰੌਕਸੀ ਸੰਘਰਸ਼ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ। ਸੁਰੱਖਿਆ ਏਜੰਸੀਆਂ ਲਈ ਇਹ ਮਾਮਲਾ ਸਿਰਫ਼ ਘੁਸਪੈਠ ਦਾ ਨਹੀਂ, ਸਗੋਂ ਇਕ ਵੱਡੀ ਭੂ-ਸਿਆਸੀ ਖੇਡ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਉੱਤਰ-ਪੂਰਬੀ ਭਾਰਤ ਹੁਣ ਸਿਰਫ ਭੂਗੋਲਿਕ ਸਰਹੱਦ ਨਹੀਂ, ਸਗੋਂ ਰਣਨੀਤਕ ਤੌਰ ’ਤੇ ਬੇਹੱਦ ਸੰਵੇਦਨਸ਼ੀਲ ਖੇਤਰ ਬਣ ਚੁੱਕਾ ਹੈ। ਐੱਨ. ਆਈ. ਏ. ਦੀ ਇਹ ਕਾਰਵਾਈ ਆਉਣ ਵਾਲੇ ਸਮੇਂ ਵਿਚ ਹੋਰ ਵੱਡੇ ਖੁਲਾਸਿਆਂ ਵੱਲ ਇਸ਼ਾਰਾ ਕਰ ਰਹੀ ਹੈ, ਜਿਸ ਨਾਲ ਖੇਤਰੀ ਤੇ ਵੈਸ਼ਵਿਕ ਸਿਆਸਤ ਦੇ ਨਵੇਂ ਆਯਾਮ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
