ਉਦੈਪੁਰ ਜ਼ਿਲ੍ਹੇ ''ਚ ਸੜਕ ਹਾਦਸਾ, ਚਾਰ ਚਚੇਰੇ ਭਰਾਵਾਂ ਦੀ ਮੌਤ

Saturday, Jul 27, 2024 - 10:26 PM (IST)

ਜੈਪੁਰ — ਰਾਜਸਥਾਨ 'ਚ ਉਦੈਪੁਰ ਜ਼ਿਲ੍ਹੇ ਦੇ ਰਿਸ਼ਭਦੇਵ ਇਲਾਕੇ 'ਚ ਇਕ ਵਾਹਨ (ਜੀਪ) ਦੀ ਲਪੇਟ 'ਚ ਆਉਣ ਨਾਲ ਚਾਰ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਰਿਸ਼ਭਦੇਵ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਇਹ ਨੌਜਵਾਨ ਉਦੈਪੁਰ-ਅਹਿਮਦਾਬਾਦ ਹਾਈਵੇਅ 'ਤੇ ਇਕ 'ਰੈਸਟੋਰੈਂਟ' ਨੇੜੇ ਖੜ੍ਹੇ ਸਨ, ਜਦੋਂ ਇਕ ਤੇਜ਼ ਰਫਤਾਰ ਜੀਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪੁਲਸ ਅਨੁਸਾਰ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਦੀ ਉਦੈਪੁਰ ਦੇ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਜਾਲਮ (25), ਰਾਜੂ (22), ਅਸ਼ੋਕ (20) ਅਤੇ ਵਿਨੋਦ (20) ਵਜੋਂ ਹੋਈ ਹੈ।

 


Inder Prajapati

Content Editor

Related News