ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਵਿਅਕਤੀ ਦੀ ਦਰਦਨਾਕ ਮੌਤ

Saturday, Jan 04, 2025 - 05:06 PM (IST)

ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਵਿਅਕਤੀ ਦੀ ਦਰਦਨਾਕ ਮੌਤ

ਰੋਮ/ਇਟਲੀ (ਕੈਂਥ)- ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਫੌਦੀ ਵਿਖੇ ਬੀਤੇ ਦਿਨ ਸੜਕ ਹਾਦਸੇ ਵਿੱਚ 41 ਸਾਲਾ ਭਾਰਤੀ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਹਨ ਲਾਲ ਹਰਿਆਣਾ ਦੇ ਆਹਲੀਸਦਰ ਨਾਲ ਸਬੰਧਤ ਸੀ। ਮੋਹਨ ਲਾਲ 4 ਸਾਲ ਪਹਿਲਾਂ ਚੰਗੇ ਭਵਿੱਖ ਲਈ ਇਟਲੀ ਦੀ ਧਰਤੀ 'ਤੇ ਆਇਆ ਸੀ।

ਇਹ ਵੀ ਪੜ੍ਹੋ: ਜਾਪਾਨ ਦੀ ਸਭ ਤੋਂ ਬਜ਼ੁਰਗ ਔਰਤ ਦਾ 116 ਸਾਲ ਦੀ ਉਮਰ 'ਚ ਦਿਹਾਂਤ

ਮਿਲੀ ਜਾਣਕਾਰੀ ਮੁਤਾਬਕ ਮੋਹਨ ਲਾਲ ਨੂੰ ਇੱਕ ਵਾਹਨ ਨੇ ਉਦੋਂ ਟੱਕਰ ਮਾਰ ਦਿੱਤੀ, ਜਦੋਂ ਉਹ ਕਿਸੇ ਕੰਮ ਲਈ ਆਪਣੀ ਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਉਹ ਸਾਈਕਲ ਸਣੇ ਸੜਕ ਦੇ ਵਿਚਕਾਰ ਡਿੱਗ ਪਿਆ ਤੇ ਇਸ ਦੌਰਾਨ ਪਿੱਛੋਂ ਆ ਰਹੇ ਇੱਕ ਹੋਰ ਵਾਹਨ ਮੋਹਨ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਮੈਡੀਕਲ ਪ੍ਰਸ਼ਾਸਨ ਤੇ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਿੱਛੇ 13 ਸਾਲਾ ਲੜਕਾ ਤੇ 6 ਸਾਲਾ ਬੱਚੀ ਸਮੇਤ ਪਤਨੀ ਅਤੇ ਮਾਪਿਆਂ ਨੂੰ ਛੱਡ ਗਿਆ ਹੈ।

ਇਹ ਵੀ ਪੜ੍ਹੋ: Food ਮਾਰਕੀਟ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ ਮੋਹਲ ਨਾਲ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਕਿਉਂਕਿ 6 ਮਹੀਨੇ ਪਹਿਲਾਂ ਹੀ ਉਸ ਦੇ ਭਾਰਤ ਰਹਿ ਰਹੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਟਲੀ ਦੇ ਸ਼ਹਿਰ ਫੌਦੀ (ਲਾਤੀਨਾ) ਦਾ ਭਾਰਤੀ ਭਾਈਚਾਰਾ ਮੋਹਨ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਇਹ ਵੀ ਪੜ੍ਹੋ: 7 ਸੂਬਿਆਂ ਅਤੇ ਤਿੰਨ ਨਗਰ ਪਾਲਿਕਾਵਾਂ 'ਚ 60 ਦਿਨਾਂ ਲਈ ਐਮਰਜੈਂਸੀ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News