ਹਰਿਆਣਾ ''ਚ ਪਲਟੀ ਬੱਸ, 2 ਲੋਕਾਂ ਦੀ ਮੌਤ

11/13/2019 1:27:05 PM

ਚੰਡੀਗੜ੍ਹ—ਹਰਿਆਣਾ ਦੇ ਸੋਨੀਪਤ ਜ਼ਿਲੇ 'ਚ ਅੱਜ ਭਾਵ ਬੁੱਧਵਾਰ ਨੂੰ ਇੱਕ ਯਾਤਰੀ ਬੱਸ ਦੀ ਟਰੱਕ ਨਾਲ ਟੱਕਰ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਪਲਟ ਗਈ ਅਤੇ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 2 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। 

PunjabKesari

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਭਾਵ ਬੁੱਧਵਾਰ ਸਵੇਰਸਾਰ ਸੋਨੀਪਤ ਦੇ ਰਾਈ ਪਿੰਡ 'ਚ ਬਿਸਵਾਮਿਲ ਚੌਕ ਦੇ ਨੇੜੇ ਹਾਈਵੇਅ 'ਤੇ ਵਾਪਰਿਆ। ਹਾਦਸਾ ਉਸ ਸਮੇਂ ਵਾਪਰਿਆ, ਜਦ ਬੱਸ ਡਰਾਈਵਰ ਨੇ ਇੱਥੇ ਇੱਕ ਮੋੜ ਦੇ ਨੇੜੇ ਸੜਕ 'ਤੇ ਟਰੱਕ ਆਉਂਦਾ ਦੇਖਿਆ ਤਾਂ ਬੱਸ ਅਣਕੰਟਰੋਲ ਹੋ ਕੇ ਪਲਟ ਗਈ। ਹਾਦਸੇ 'ਚ 35-40 ਸਾਲ ਦੀ ਉਮਰ ਦੀਆਂ 2 ਔਰਤਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।

PunjabKesari

ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 1 ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਰੋਹਤਕ ਦੇ ਪੀ.ਜੀ.ਆਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Iqbalkaur

Content Editor

Related News