ਸੜਕ ਹਾਦਸੇ ''ਚ ਦਾਦੇ ਤੇ ਪੋਤੇ ਦੀ ਮੌਤ, ਪੋਤੀ ਜ਼ਖਮੀ
Tuesday, Jul 30, 2024 - 04:57 PM (IST)
ਜੈਪੁਰ : ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਸੜਕ ਹਾਦਸੇ 'ਚ ਇਕ ਬਜ਼ੁਰਗ ਅਤੇ ਉਸ ਦੇ ਨਾਬਾਲਗ ਪੋਤੇ ਦੀ ਮੌਤ ਹੋ ਗਈ, ਜਦਕਿ ਉਸ ਦੀ ਪੋਤੀ ਜ਼ਖਮੀ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸਦੇ ਅਨੁਸਾਰ ਇਹ ਹਾਦਸਾ ਸਿੰਘਾਣਾ ਇਲਾਕੇ ਵਿਚ ਵਾਪਰਿਆ ਜਿੱਥੇ ਸੱਤਿਆਵੀਰ (60) ਆਪਣੇ ਪੋਤੇ ਪ੍ਰਵੇਸ਼ (6) ਅਤੇ ਪੋਤੀ ਸ਼ਿਕਸ਼ਾ (8) ਨੂੰ ਮੋਟਰਸਾਈਕਲ 'ਤੇ ਸਕੂਲ ਛੱਡਣ ਜਾ ਰਿਹਾ ਸੀ। ਇਕ ਨਿੱਜੀ ਬੱਸ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੱਤਿਆਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਪ੍ਰਵੇਸ਼ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਸ਼ਿਕਸ਼ਾ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸੜਕ 'ਤੇ ਕੁਝ ਪਸ਼ੂ ਆਉਣ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਤੇ ਇਹ ਹਾਦਸਾ ਵਾਪਰ ਗਿਆ।