ਬੇਟੀ ਦੀ ਮੌਤ ਦਾ ਸੋਗ ਮਨਾਉਣ ਜਾ ਰਹੇ ਪਰਿਵਾਰ ਨਾਲ ਹੋਇਆ ਹਾਦਸਾ, 4 ਜੀਆਂ ਦੀ ਮੌਤ

Friday, Feb 04, 2022 - 01:19 PM (IST)

ਪਾਨੀਪਤ— ਪਾਨੀਪਤ ਜ਼ਿਲੇ ’ਚ ਤੇਜ਼ ਰਫਤਾਰ ਦੇ ਕਹਿਰ ਨੇ ਇਕ ਹੀ ਪਰਿਵਾਰ ਦੇ 4 ਜੀਆਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਬੇਟੀ ਦੀ ਮੌਤ ਦਾ ਸੋਗ ਮਨਾਉਣ ਲਈ ਸਿਲਾਪੁਰ ਨੋਇਡਾ ਤੋਂ ਨਿਕਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਯਾਨੀ ਅੱਜ ਸਵੇਰੇ ਕਰੀਬ 5 ਵਜੇ ਹੋਇਆ। ਜਿੱਥੇ ਤੇਜ਼ ਰਫਤਾਰ ਟਰੱਕ ਨੇ ਪੁਲਸ ਲਾਈਨ ਨੇੜੇ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਜਦਕਿ 1 ਸਾਲ ਦੀ ਬੱਚੀ, 2 ਜਨਾਨੀਆਂ ਅਤੇ ਡਰਾਈਵਰ ਵਾਲ-ਵਾਲ ਬਚ ਗਏ। ਹਾਦਸੇ ’ਚ ਇਕ ਬਜ਼ੁਰਗ ਸਮੇਤ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮ੍ਰਿਤਕਾਂ ’ਚ ਇਕ 5 ਸਾਲ ਦਾ ਬੱਚਾ ਵੀ ਸ਼ਾਮਲ ਹੈ।

ਬੇਟੀ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਸਵੇਰੇ ਸਿਲਾਪੁਰ ਨੋਇਡਾ ਤੋਂ ਕੈਥਲ ਬੇਟੀ ਦੇ ਘਰ ਜਾ ਰਿਹਾ ਸੀ। ਹਾਦਸੇ ਦੇ ਤੁਰੰਤ ਬਾਅਦ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਪਾ ਕੇ ਮੌਕੇ ’ਤੇ ਪੁੱਜੀ ਪੁਲਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਪਾਨੀਪਤ ਦੇ ਹਸਪਤਾਲ ’ਚ ਰੱਖਵਾ ਦਿੱਤਾ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Rakesh

Content Editor

Related News