ਭਿਆਨਕ ਸੜਕ ਹਾਦਸੇ ''ਚ 3 ਨੌਜਵਾਨਾਂ ਦੀ ਮੌਤ, 1 ਦੀ ਹਾਲਤ ਗੰਭੀਰ

Wednesday, Aug 29, 2018 - 01:20 PM (IST)

ਭਿਆਨਕ ਸੜਕ ਹਾਦਸੇ ''ਚ 3 ਨੌਜਵਾਨਾਂ ਦੀ ਮੌਤ, 1 ਦੀ ਹਾਲਤ ਗੰਭੀਰ

ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ 'ਚ ਸ਼ਾਹਜਹਾਂਪੁਰ ਦੇ ਆਰ. ਸੀ. ਮਿਸ਼ਨ ਖੇਤਰ 'ਚ ਇਕ ਦਰਦਨਾਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਸਰਾਏ ਕਾਈਆਂ 'ਚ ਈਦਗਾਹ ਕੋਲ ਮੰਗਲਵਾਰ ਰਾਤ 'ਚ 2 ਤੇਜ਼ ਰਫਤਾਰ ਮੋਟਰਸਾਈਕਲਾਂ ਦੀ ਆਪਸ 'ਚ ਟੱਕਰ ਹੋ ਗਈ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਚਾਰੇ ਨੌਜਵਾਨ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਏ। ਇਸ ਵਿਚਕਾਰ ਪਿੱਛੋਂ ਆ ਰਹੇ ਤੇਜ਼ ਰਫਤਾਰ ਟੱਕਰ ਨੇ ਸੜਕ 'ਤੇ ਪਏ ਚਾਰਾਂ ਜ਼ਖਮੀਆਂ ਨੂੰ ਕੁਚਲ ਦਿੱਤਾ।

ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਸੇਹਰਾਮਊ ਦੱਖਣੀ ਦੇ ਊਟਹਾ ਪਿੰਡ ਨਿਵਾਸੀ ਰਾਜਗੀਰ, ਰਾਮਕਰਨ, ਆਰ. ਸੀ. ਮਿਸ਼ਨ ਖੇਤਰ ਦੇ ਤਹਿਬਰਗੰਜ ਨਿਵਾਸੀ ਰਾਮਦੇਵ ਅਤੇਰਾਹੁਲ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਸਨ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥ ਰਾਜਵੀਰ (24) ਅਤੇ ਰਾਹੁਲ (17) ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਚਾਲਕ ਟਰੱਕ ਨੂੰ ਮੌਕੇ 'ਤੇ ਹੀ ਛੱਡ ਕੇ ਫਰਾਰ ਹੋ ਗਏ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।  


Related News