ਰਾਜਦ ਨੇਤਾ ਮੁਹੰਮਦ ਸ਼ਹਾਬੁਦੀਨ ਦਾ ਦਿਹਾਂਤ, ਕੋਰੋਨਾ ਨਾਲ ਸਨ ਪੀੜਤ

Saturday, May 01, 2021 - 01:46 PM (IST)

ਨਵੀਂ ਦਿੱਲੀ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸ਼ਹਾਬੁਦੀਨ ਦਾ ਕੋਰੋਨਾ ਨਾਲ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਤਿਹਾੜ ਜੇਲ੍ਹ ਦੇ ਡੀ.ਜੀ. ਸੰਦੀਪ ਗੋਇਲ ਨੇ ਸ਼ਹਾਬੁਦੀਨ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਇਨਫੈਕਸ਼ਨ ਵੱਧਣ ਤੋਂ ਬਾਅਦ ਸ਼ਹਾਬੁਦੀਨ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਅੱਜ ਯਾਨੀ ਸ਼ਨੀਵਾਰ ਨੂੰ ਆਖ਼ਰੀ ਸਾਹ ਲਿਆ। ਰਾਜਦ ਦੇ ਬਾਹੁਬਲੀ ਨੇਤਾ ਕਤਲ ਦੇ ਗੰਭੀਰ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਸਜ਼ਾ ਕੱਟ ਰਹੇ ਸਨ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ

ਪਾਰਟੀ ਨੇਤਾ ਤੇਜਸਵੀ ਯਾਦਵ ਨੇ ਸ਼ਹਾਬੁਦੀਨ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਆਪਣੇ ਸੋਗ ਸੰਦੇਸ਼ 'ਚ ਕਿਹਾ,''ਸਾਬਕਾ ਸੰਸਦ ਮੈਂਬਰ ਮੁਹੰਮਦ ਸ਼ਹਾਬੁਦੀਨ ਦਾ ਕੋਰੋਨਾ ਇਨਫੈਕਸ਼ਨ ਕਾਰਨ ਦਿਹਾਂਤ ਦੁਖ਼ਦ ਖ਼ਬਰ ਹੈ। ਈਸ਼ਵਰ ਉਨ੍ਹਾਂ ਨੂੰ ਜੰਨਤ 'ਚ ਜਗ੍ਹਾ ਦੇਵੇ, ਪਰਿਵਾਰ ਅਤੇ ਸੁੱਭਚਿੰਤਕਾਂ ਨੂੰ ਸੰਬਲ ਪ੍ਰਦਾਨ ਕਰੇ। ਉਨ੍ਹਾਂ ਦਾ ਦਿਹਾਂਤ ਪਾਰਟੀ ਲਈ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਦੁਖ਼ ਦੀ ਇਸ ਘੜੀ 'ਚ ਰਾਜਦ ਪਰਿਵਾਰ ਸੋਗ ਪੀੜਤ ਪਰਿਵਾਰ ਨਾਲ ਹੈ।

ਇਹ ਵੀ ਪੜ੍ਹੋ : ਕੋਰੋਨਾ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 4 ਲੱਖ ਤੋਂ ਵੱਧ ਮਾਮਲੇ


DIsha

Content Editor

Related News