ਰਾਜਮਾਹ ''ਤੇ ਮੰਡਰਾ ਰਿਹੈ ਕੋਰੋਨਾਵਾਇਰਸ ਦਾ ਖਤਰਾ

02/11/2020 10:27:42 PM

ਬੀਜਿੰਗ/ਨਵੀਂ ਦਿੱਲੀ - ਕੋਰੋਨਾਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਚਿੰਤਤ ਹਨ। ਚੀਨ ਵਿਚ ਇਸ ਵਾਇਰਸ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਗਿਣਤੀ 1 ਹਜ਼ਾਰ ਤੋਂ ਪਾਰ ਚਲੀ ਗਈ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਇਹ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਚਿੰਤਾ ਸਿਰਫ ਬੀਮਾਰੀ ਕਾਰਨ ਨਹੀਂ ਹੈ। ਕੋਰੋਨਾਵਾਇਰਸ ਦਾ ਅਸਰ ਕਈ ਤਰ੍ਹਾਂ ਨਾਲ ਪਿਆ ਹੈ। ਚੀਨ ਤੋਂ ਹੋਣ ਵਾਲੇ ਕਾਰੋਬਾਰ 'ਤੇ ਵੀ ਇਸ ਦਾ ਅਸਰ ਪਿਆ ਹੈ। ਦੁਨੀਆ ਭਰ ਦੇ ਦੇਸ਼ ਚੀਨ ਦੇ ਨਾਲ ਵਪਾਰ ਕਰਦੇ ਹਨ। ਭਾਰਤ ਵੀ ਉਨ੍ਹਾਂ ਵਿਚੋਂ ਇਕ ਹੈ। ਅਸੀਂ ਕਈ ਚੀਜ਼ਾਂ ਦਾ ਚੀਨ ਤੋਂ ਆਯਾਤ ਕਰਦੇ ਹਾਂ ਅਤੇ ਕਈ ਚੀਜ਼ਾਂ ਉਨ੍ਹਾਂ ਨੂੰ ਵੇਚਦੇ ਵੀ ਹਾਂ। ਕੋਰੋਨਾਵਾਇਰਸ ਕਾਰਨ ਉਨਾਂ ਕਾਰੋਬਾਰ 'ਤੇ ਅਸਰ ਪਿਆ ਹੈ। ਆਯਾਤ ਅਤੇ ਨਿਰਯਾਤ 'ਤੇ ਪਏ ਅਸਰ ਕਾਰਨ ਭਾਰਤ ਵਿਚ ਉਸ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਹਨ।

ਪਿਛਲੇ 10 ਦਿਨਾਂ ਵਿਚ ਮਹਿੰਗੇ ਹੋਏ ਰਾਜਮਾਹ
ਚੀਨ ਵਿਚ ਫੈਲੇ ਕੋਰੋਨਾਵਾਇਰਸ ਕਾਰਨ ਪਿਛਲੇ 10 ਦਿਨਾਂ ਵਿਚ ਰਾਜਮਾਹ ਦੀਆਂ ਕੀਮਤਾਂ ਵਧੀਆਂ ਹਨ। ਭਾਰਤ ਵਿਚ ਪਿਛਲੇ 10 ਦਿਨਾਂ ਵਿਚ ਰਾਜਮਾਹ ਦੀਆਂ ਕੀਮਤਾਂ ਵਿਚ 8 ਫੀਸਦੀ ਤੱਕ ਦਾ ਵਾਧਾ ਹੋਇਆ ਹੈ ਪਰ ਜੇਕਰ ਕੋਰੋਨਾਵਾਇਰਸ ਕਾਰਨ ਚੀਨ ਵਿਚ ਲਾਕ ਡਾਊਨ ਦੀ ਸਥਿਤੀ ਲੰਬੀ ਖਿੱਚਦੀ ਹੈ ਤਾਂ ਉਸ ਕਾਰਨ ਉਥੋਂ ਹੋਣ ਵਾਲਾ ਆਯਾਤ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦਾ ਅਸਰ ਹੋਰ ਵੀ ਵਧੇਗਾ। ਭਾਰਤ ਆਪਣੀ ਜ਼ਰੂਰਤ ਦਾ 50 ਫੀਸਦੀ ਰਾਜਮਾਹ ਦਾ ਆਯਾਤ ਚੀਨ ਤੋਂ ਕਰਾਉਂਦਾ ਹੈ। ਰਾਜਮਾਹ ਚੀਨ ਤੋਂ ਆਯਾਤ ਹੋਣ ਵਾਲੇ ਮੁੱਖ ਖਾਦ ਪਦਾਰਥਾਂ ਵਿਚੋਂ ਇਕ ਹੈ। ਪਿਛਲੇ 10 ਦਿਨਾਂ ਵਿਚ ਗਲੋਬਲ ਮਾਰਕਿਟ ਵਿਚ ਰਾਜਮਾਹ ਦੀਆਂ ਕੀਮਤਾਂ 1100 ਡਾਲਰ ਪ੍ਰਤੀ ਟਨ ਤੱਕ ਪਹੁੰਚ ਚੁੱਕੀਆਂ ਹਨ। ਇਹ ਕਰੀਬ 8 ਫੀਸਦੀ ਦਾ ਵਾਧਾ ਹੋਇਆ ਹੈ। ਚੀਨ ਦੇ ਡਾਲੀਅਨ ਪੋਰਟ 'ਤੇ ਆਯਾਤ-ਨਿਰਯਾਤ ਦਾ ਕੰਮ ਠੱਪ ਪਿਆ ਹੋਇਆ ਹੈ। ਸ਼ੱਟਡਾਊਨ ਕਾਰਨ ਬੰਦਰਗਾਹ 'ਤੇ ਭਾਰਤ ਆਉਣ ਵਾਲੇ ਰਾਜਮਾਹ ਦੇ 300 ਕੰਟੇਨਰ ਰੱਖੇ ਹੋਏ ਹਨ ਪਰ ਇਨਾਂ ਦਾ ਆਯਾਤ ਅਦੇ ਸੰਭਵ ਨਹੀਂ ਹੈ। ਇਨਾਂ ਕੰਟੇਨਰਸ ਵਿਚ ਕਰੀਬ 24 ਟੀਨ ਰਾਜਮਾਹ ਹਨ। ਜਾਣਕਾਰ ਦੱਸਦੇ ਹਨ ਕਿ ਇਸ ਸ਼ਿਪਮੈਂਟ ਨੂੰ ਭਾਰਤ ਪਹੁੰਚਣ ਵਿਚ ਅਜੇ ਵੀ ਕਰੀਬ 1 ਮਹੀਨੇ ਦਾ ਸਮਾਂ ਲੱਗੇਗਾ। ਉਦੋਂ ਤੱਕ ਰਾਜਮਾਹ ਦੀਆਂ ਕੀਮਤਾਂ ਵਿਚ ਹੋਰ ਉਛਾਲ ਆ ਸਕਦਾ ਹੈ।

ਅਸੀਂ ਹਰ ਦਿਨ ਖਾ ਰਹੇ ਚੀਨ ਦੇ ਰਾਜਮਾਹ
ਮਾਹਿਰ ਦੱਸ ਰਹੇ ਹਨ ਕਿ ਅਜੇ ਤੱਕ ਸ਼ੱਟਡਾਊਨ ਕਾਰਨ ਹੋਣ ਵਾਲੇ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਕ ਹਫਤੇ ਤੋਂ ਬਾਅਦ ਹੀ ਨੁਕਸਾਨ ਦੇ ਅੰਕਡ਼ੇ ਸਾਹਮਣੇ ਆ ਪਾਉਣਗੇ। ਚੀਨ ਦੀ ਬੰਦਰਗਾਹ 'ਤੇ ਫਰਵਰੀ-ਮਾਰਚ ਦਾ ਸ਼ਿਪਮੈਂਟ ਰੁਕਿਆ ਹੋਇਆ ਹੈ। ਜੇਕਰ ਕੋਰੋਨਾਵਾਇਰਸ ਕਾਰਨ ਇਸ ਸ਼ਿਪਮੈਂਟ ਦੇ ਆਉਣ ਵਿਚ ਦੇਰੀ ਹੁੰਦੀ ਹੈ ਤਾਂ ਨੁਕਸਾਨ ਜ਼ਿਆਦਾ ਹੋਵੇਗਾ। ਇਕ ਅੰਕਡ਼ੇ ਮੁਤਾਬਕ, ਭਾਰਤ ਵਿਚ ਹਰ ਰੋਜ਼ 8 ਕੰਟੇਨਰ ਰਾਜਮਾਹ ਦੀ ਖਪਤ ਹੁੰਦੀ ਹੈ। ਇਸ ਵਿਚ 6 ਕੰਟੇਨਰ ਚੀਨ ਤੋਂ ਆਉਂਦੇ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਮਾਹ ਦੇ ਆਯਾਤ 'ਤੇ ਅਸੀਂ ਚੀਨ 'ਤੇ ਕਿੰਨੇ ਨਿਰਭਰ ਹਾਂ। ਜਾਣਕਾਰ ਦੱਸਦੇ ਹਨ ਕਿ ਫਿਲਹਾਲ ਰਾਜਮਾਹ ਦੇ ਥੋਕ ਅਤੇ ਖੁਦਰਾ ਬਜ਼ਾਰ ਵਿਚ ਕੀਮਤਾਂ ਸਥਿਰ ਹਨ। ਮੁੰਬਈ ਦੇ ਥੋਕ ਬਜ਼ਾਰ ਵਿਚ ਰਾਜਮਾਹ ਕਰੀਬ 80 ਤੋਂ 81 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਜਦਕਿ ਦਿੱਲੀ ਦੇ ਥੋਕ ਬਜ਼ਾਰ ਵਿਚ ਇਸ ਦੀਆਂ ਕੀਮਤਾਂ 83 ਤੋਂ 84 ਰੁਪਏ ਪ੍ਰਤੀ ਕਿਲੋ ਹੈ। ਜੇਕਰ ਚੀਨ ਤੋਂ ਆਯਾਤ ਵਿਚ ਇਸ ਤਰ੍ਹਾਂ ਦੀ ਮੁਸ਼ਕਿਲ ਰਹੀ ਤਾਂ ਰਾਜਮਾਹ ਦੀਆਂ ਕੀਮਤਾਂ ਵਧ ਸਕਦੀਆਂ ਹਨ।

ਚੀਨ ਨੂੰ ਹੋਣ ਵਾਲੇ ਨਿਰਯਾਤ 'ਤੇ ਵੀ ਪਿਆ ਹੈ ਅਸਰ
ਭਾਰਤ ਕਈ ਚੀਜ਼ਾਂ ਦਾ ਨਿਰਯਾਤ ਵੀ ਚੀਨ ਨੂੰ ਕਰਦਾ ਹੈ। ਇਸ ਵਿਚ ਕਾਟਨ ਅਤੇ ਧਾਗਾ ਵੀ ਸ਼ਾਮਲ ਹੈ। ਚੀਨ ਦੇ ਨਾਲ ਨਿਰਯਾਤ ਵੀ ਰੁਕਿਆ ਪਿਆ ਹੈ। ਇਸ ਕਾਰਨ ਪਿਛਲੇ 10 ਦਿਨਾਂ ਵਿਚ ਕਾਟਨ ਅਤੇ ਧਾਗੇ ਦੀਆਂ ਕੀਮਤਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਕਾਟਨ ਅਤੇ ਧਾਗਾਂ ਦੇ ਕੁਲ ਨਿਰਯਾਤ ਦਾ 25 ਫੀਸਦੀ ਹਿੱਸਾ ਚੀਨ ਨੂੰ ਨਿਰਯਾਤ ਕਰਦਾ ਹੈ। ਕੋਰੋਨਾਵਾਇਰਸ ਫੈਲਣ ਕਾਰਨ ਚੀਨ ਨੂੰ ਨਿਰਯਾਤ ਹੋਣ ਵਾਲੀ ਚੀਜ਼ਾਂ ਭਾਰਤ ਦੀਆਂ ਬੰਦਰਗਾਹਾਂ 'ਤੇ ਅਟਕੀਆਂ ਪਈਆਂ ਹਨ। ਕਾਟਨ ਧਾਗਿਆਂ ਦੀਆਂ ਕੀਮਤਾਂ ਵਿਚ 3 ਤੋਂ 4 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਤਰ੍ਹਾਂ ਕਾਟਨ ਦੀਆਂ ਕੀਮਤਾਂ ਵਿਚ ਕਰੀਬ 4 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।


Khushdeep Jassi

Content Editor

Related News