ਕੇਂਦਰੀ ਹਥਿਆਰਬੰਦ ਸੁਰੱਖਿਆ ਫੋਰਸਾਂ ਦਾ ਰਿਸਕ ਅਲਾਊਂਸ ਵਧਿਆ
Monday, Feb 25, 2019 - 12:35 AM (IST)

ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ ਨੇ ਨਾਜ਼ੁਕ ਅਤੇ ਜੰਮੂ-ਕਸ਼ਮੀਰ ਵਰਗੇ ਉਚਾਈ ਵਾਲੇ ਇਲਾਕਿਆਂ ਵਿਚ ਤਾਇਨਾਤ ਕੇਂਦਰੀ ਹਥਿਆਰਬੰਦ ਸੁਰੱਖਿਆ ਫੋਰਸਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਦੇ ਰਿਸਕ ਅਲਾਊਂਸ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਉਕਤ ਇਲਾਕਿਆਂ ਵਿਚ ਤਾਇਨਾਤ ਇੰਸਪੈਕਟਰ ਰੈਂਕ ਤਕ ਦੇ ਜਵਾਨਾਂ ਦੇ ਰਿਸਕ ਅਤੇ ਹਾਰਡਸ਼ਿਪ ਅਲਾਊਂਸ ਨੂੰ 7600 ਰੁਪਏ ਪ੍ਰਤੀ ਮਹੀਨਾ ਵਧਾ ਦਿੱਤਾ ਹੈ। ਇੰਸਪੈਕਟਰ ਰੈਂਕ ਤੋਂ ਉੱਪਰ ਦੇ ਅਧਿਕਾਰੀਆਂ ਲਈ ਇਹ ਭੱਤਾ ਪ੍ਰਤੀ ਮਹੀਨਾ 8100 ਰੁਪਏ ਵਧਾਇਆ ਗਿਆ ਹੈ।