ਰਿਸ਼ੀਕੇਸ਼ ਦੀਆਂ ਸੜਕਾਂ ''ਤੇ ਉਤਰੇ ਲੋਕ, ਜਾਣੋ ਕੀ ਹੈ ਪੂਰਾ ਮਾਮਲਾ

Saturday, Jul 25, 2026 - 11:05 AM (IST)

ਰਿਸ਼ੀਕੇਸ਼ ਦੀਆਂ ਸੜਕਾਂ ''ਤੇ ਉਤਰੇ ਲੋਕ, ਜਾਣੋ ਕੀ ਹੈ ਪੂਰਾ ਮਾਮਲਾ

ਦੇਹਰਾਦੂਨ- ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ 'ਚ ਭਾਨਿਆਵਾਲਾ ਤੋਂ ਰਿਸ਼ੀਕੇਸ਼ ਵਿਚਾਲੇ 7 ਮੋੜ 'ਤੇ ਸੜਕ ਚੌੜੀਕਰਨ ਅਤੇ ਦਰੱਖਤ ਕੱਟਣ ਦਾ ਕੰਮ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਲਈ 3 ਹਜ਼ਾਰ ਦਰੱਖਤ ਕੱਟੇ ਜਾਣਗੇ। ਜਿਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਵਾਤਾਵਰਣ ਸੁਰੱਖਿਆ ਨਾਲ ਜੁੜੇ ਕਈ ਸੰਗਠਨਾਂ ਅਤੇ ਸਥਾਨਕ ਨਾਗਰਿਕਾਂ ਨੇ ਪ੍ਰਾਜੈਕਟ 'ਤੇ ਸਵਾਲ ਚੁੱਕਦੇ ਹੋਏ ਦਰੱਖਤਾਂ ਦੀ ਕੱਟਾਈ ਅਤੇ ਜੰਗਲਾਤ ਖੇਤਰ ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ ਹੈ। 

ਰਿਸ਼ੀਕੇਸ਼ ਤੋਂ ਆਏ ਕਈ ਪ੍ਰਦਰਸ਼ਕਾਰੀਆਂ ਨੇ ਵੀ ਇਸ ਗੱਲ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਕਿ ਉਹ ਹਮੇਸਾ ਦੇਹਰਾਦੂਨ ਤੋਂ ਰਿਸ਼ੀਕੇਸ਼ ਵਿਚਾਲੇ ਯਾਤਰਾ ਕਰਦੇ ਹਨ ਪਰ ਉਨ੍ਹਾਂ ਨੂੰ ਅੱਜ ਤੱਕ ਇਸ ਰੋਡ 'ਤੇ ਕਦੇ ਕੋਈ ਟਰੈਫਿਕ ਜਾਮ ਨਹੀਂ ਦਿੱਸਿਆ। ਅਜਿਹੇ 'ਚ ਬਿਨਾਂ ਲੋੜ ਇੰਨੀ ਭਾਰੀ ਗਿਣਤੀ 'ਚ ਦਰੱਖਤਾਂ ਨੂੰ ਕੱਟਣਾ ਪੂਰੀ ਤਰ੍ਹਾਂ ਤਰਕਹੀਣ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਵੀਆਈਪੀ ਲੋਕਾਂ ਦੇ ਆਉਣ ਦੀ ਸਹੂਲਤ ਲਈ 4400 ਤੋਂ ਵੱਧ ਦਰੱਖਤਾਂ ਦੀ ਬਲੀ ਦਿੱਤੀ ਜਾ ਰਹੀ ਹੈ।

ਨੈਸ਼ਨਲ ਹਾਈਵੇਅ ਅਥਾਰਟੀ (NHAI) ਨੇ ਵੀ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਜੈਕਟ ਸਿਰਫ਼ ਆਧੁਨਿਕ ਅਤੇ ਸੁਰੱਖਿਅਤ ਸੜਕ ਬੁਨਿਆਦੀ ਢਾਂਚੇ ਦੇ ਨਿਰਮਾਣ ਤੱਕ ਸੀਮਿਤ ਨਹੀਂ ਹੈ ਸਗੋਂ ਯੋਜਨਾ 'ਚ ਵਾਤਾਵਰਣ ਦੀ ਸੁਰੱਖਿਆ, ਜੰਗਲਾਤ ਖੇਤਰ ਦੀ ਸੁਰੱਖਿਆ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੱਤੀ ਗਈ ਹੈ। 

ਉੱਥੇ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਦੇਹਰਾਦੂਨ-ਰਿਸ਼ੀਕੇਸ਼ ਫੋਰ/ਸਿਕਸ ਲੇਨ ਪ੍ਰਾਜੈਕਟ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕਈ ਨਾਗਰਿਕਾਂ, ਵਾਤਾਵਰਣ ਪ੍ਰੇਮੀਆਂ ਅਤੇ ਸਥਾਨਕ ਲੋਕਾਂ  ਵਲੋਂ ਚਿੰਤਾਵਾਂ ਅਤੇ ਸੁਝਾਵਾਂ ਦਾ ਗੰਭੀਰਤਾ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਪੱਖਾਂ ਨਾਲ ਸੰਤੋਸ਼ਜਨਕ ਸਹਿਮਤੀ ਅਤੇ ਭਰੋਸੇ ਦਾ ਵਾਤਾਵਰਣ ਨਹੀਂ ਬਣ ਜਾਂਦਾ, ਉਦੋਂ ਤੱਕ ਇਸ ਪ੍ਰਾਜੈਕਟ  ਲਈ ਦਰੱਖਤ ਕੱਟਣ ਦਾ ਕੰਮ ਮੁਲਤਵੀ ਰੱਖਿਆ ਜਾਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News