ਆ ਰਿਹੈ 10,00mAh ਬੈਟਰੀ ਤੇ ਸ਼ਾਨਦਾਰ ਕੈਮਰੇ ਵਾਲਾ ਧਾਕੜ ਫੋਨ ! ਜਾਣੋ ਫੀਚਰਜ਼ ਤੇ ਕੀ ਹੋਵੇਗੀ ਕੀਮਤ
Thursday, Sep 03, 2026 - 10:32 AM (IST)
ਗੈਜੇਟ ਡੈਸਕ - ਹਾਲ ਹੀ 'ਚ ਪਾਕਿਸਤਾਨ 'ਚ Vivo V80 Lite ਫੋਨ ਲਾਂਚ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਇਹ ਵੀਵੋ ਫੋਨ ਭਾਰਤ 'ਚ ਲਾਂਚ ਕੀਤੇ ਗਏ ਵੀਵੋ S2 ਦਾ ਰੀਬ੍ਰਾਂਡਡ ਵਰਜ਼ਨ ਹੈ ਅਤੇ ਹੁਣ ਇਹ ਫੋਨ ਮਲੇਸ਼ੀਆਂ 'ਚ ਲਾਂਚ ਹੋਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਕੰਪਨੀ ਨੇ ਫੋਨ ਨੂੰ ਪ੍ਰੀ-ਆਰਡਰ ਲਈ ਉਪਲਬਧ ਕਰਵਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਇਹ ਫੋਨ ਅੱਜ ਮਲੇਸ਼ੀਆਂ 'ਚ ਲਾਂਚ ਹੋਣ ਲਈ ਤਿਆਰ ਹੈ। ਇਹ ਪਾਕਿਸਤਾਨ 'ਚ ਲਾਂਚ ਕੀਤੇ ਗਏ ਮਾਡਲ ਤੋਂ ਬਿਲਕੁਲ ਵੱਖਰਾ ਹੋਵੇਗਾ। ਇਹ ਇਕ ਸ਼ਕਤੀਸ਼ਾਲੀ 10,000mAh ਬੈਟਰੀ ਨਾਲ ਲੈਸ ਹੋਵੇਗਾ।
ਇਹ ਫੋਨ ਵੀਵੋ ਮਲੇਸ਼ੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਸੂਚੀਬੱਧ ਕੀਤਾ ਗਿਆ ਹੈ। ਉਪਭੋਗਤਾ ਇਸਨੂੰ ਪ੍ਰੀ-ਆਰਡਰ ਕਰ ਸਕਦੇ ਹਨ ਅਤੇ ਵਿਸ਼ੇਸ਼ ਛੋਟਾਂ ਦਾ ਲਾਭ ਉਠਾ ਸਕਦੇ ਹਨ। ਵੈੱਬਸਾਈਟ ਲਿਸਟਿੰਗ ਦੇ ਅਨੁਸਾਰ, ਇਹ ਫੋਨ ਤਿੰਨ ਸਟੋਰੇਜ ਵੇਰੀਐਂਟ 'ਚ ਆਵੇਗਾ: 6GB RAM + 128GB, 6GB RAM + 256GB ਅਤੇ 8GB RAM + 256GB। ਇਹ ਤਿੰਨ ਰੰਗਾਂ ਦੇ ਵਿਕਲਪਾਂ 'ਚ ਉਪਲਬਧ ਹੋਵੇਗਾ: ਗੁਲਾਬੀ, ਹਰਾ ਅਤੇ ਕਾਲਾ।
ਵੀਵੋ ਮਲੇਸ਼ੀਆ ਨੇ ਅਜੇ ਤੱਕ ਫੋਨ ਦੀਆਂ ਸਾਰੇ ਫੀਚਰਜ਼ ਦਾ ਖੁਲਾਸਾ ਨਹੀਂ ਕੀਤਾ ਹੈ। ਇਹ ਫੋਨ 10,000mAh ਬਲੂਵੋਲਟ ਬੈਟਰੀ ਦੇ ਨਾਲ ਆਵੇਗਾ। ਇਸ 'ਚ 50MP ਦਾ ਮੁੱਖ ਰੀਅਰ ਕੈਮਰਾ ਅਤੇ 32MP ਸੈਲਫੀ ਕੈਮਰਾ ਹੋਵੇਗਾ। ਇਸ ਫੋਨ 'ਚ 1.5K ਰੈਜ਼ੋਲਿਊਸ਼ਨ OLED ਡਿਸਪਲੇਅ ਪੈਨਲ ਹੋਵੇਗਾ। ਕੰਪਨੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਇਹ ਵੀਵੋ ਫੋਨ IP68 ਅਤੇ IP69 ਰੇਟਿੰਗ ਵਾਲਾ ਹੋਵੇਗਾ। ਰਿਪੋਰਟ ਦੇ ਅਨੁਸਾਰ, ਇਹ ਫੋਨ ਮੱਧ-ਬਜਟ ਸੈਗਮੈਂਟ 'ਚ ਪੇਸ਼ ਕੀਤਾ ਜਾ ਸਕਦਾ ਹੈ।
ਪਾਕਿਸਤਾਨ 'ਚ ਲਾਂਚ ਕੀਤੇ ਗਏ Vivo V80 Lite 'ਚ 6.83-ਇੰਚ 1.5K AMOLED ਡਿਸਪਲੇਅ ਹੈ ਜੋ 120Hz ਰਿਫਰੈਸ਼ ਰੇਟ ਅਤੇ 3000 nits ਤੱਕ ਦੀ ਪੀਕ ਬ੍ਰਾਈਟਨੈੱਸ ਲਈ ਸਪੋਰਟ ਕਰਦਾ ਹੈ। ਇਹ ਫੋਨ MediaTek Dimensity 7360 ਟਰਬੋ ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਹ ਫੋਨ 8GB RAM ਅਤੇ 256GB ਸਟੋਰੇਜ ਤੱਕ ਦਾ ਸਮਰਥਨ ਕਰਦਾ ਹੈ। ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ।
ਇਹ ਫੋਨ ਐਂਡਰਾਇਡ 16 'ਤੇ ਆਧਾਰਿਤ OriginOS 6 'ਤੇ ਚੱਲਦਾ ਹੈ। ਪਾਕਿਸਤਾਨ 'ਚ, ਇਸ ਫੋਨ ਨੂੰ 7050mAh ਬੈਟਰੀ ਅਤੇ 44W ਵਾਇਰਡ ਫਾਸਟ ਚਾਰਜਿੰਗ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ IP68 ਅਤੇ IP69 ਰੇਟਿੰਗ ਦਿੱਤੀ ਗਈ ਹੈ, ਜਿਸ ਨਾਲ ਇਹ ਪਾਣੀ-ਰੋਧਕ ਬਣਦਾ ਹੈ। ਇਸ ਤੋਂ ਇਲਾਵਾ, ਇਸ ਫੋਨ ਕੋਲ ਮਿਲਟਰੀ-ਗ੍ਰੇਡ MIL-STD-810H ਸਰਟੀਫਿਕੇਸ਼ਨ ਹੈ।
ਵੀਵੋ ਦੇ ਇਸ 5G ਸਮਾਰਟਫੋਨ 'ਚ ਦੋਹਰਾ ਕੈਮਰਾ ਸੈੱਟਅੱਪ ਹੈ। ਫੋਨ 'ਚ 50MP ਪ੍ਰਾਇਮਰੀ ਕੈਮਰਾ ਅਤੇ 2MP ਸੈਕੰਡਰੀ ਕੈਮਰਾ ਹੈ। ਇਸ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32MP ਕੈਮਰਾ ਹੈ। ਕਨੈਕਟੀਵਿਟੀ ਲਈ, ਇਸ ਫੋਨ 'ਚ ਵਾਈਫਾਈ, ਬਲੂਟੁੱਥ, ਐਨਐਫਸੀ ਵਰਗੇ ਫੀਚਰ ਦਿੱਤੇ ਗਏ ਹਨ।
