ਕਿਰਨ ਰਿਜਿਜੂ ਨੇ ਬਾਲਟਾਲ ਦਾ ਕੀਤਾ ਦੌਰਾ, ਅਮਰਨਾਥ ਯਾਤਰੀਆਂ ਲਈ ਵਿਵਸਥਾਵਾਂ ਦਾ ਲਿਆ ਜਾਇਜ਼ਾ
Wednesday, Jul 17, 2024 - 03:01 PM (IST)
ਸ਼੍ਰੀਨਗਰ (ਵਾਰਤਾ)- ਕੇਂਦਰੀ ਸੰਸਦੀ ਕਾਰਜ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਬੁੱਧਵਾਰ ਨੂੰ ਮੱਧ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ 'ਚ ਬਾਲਟਾਲ ਆਧਾਰ ਕੰਪਲੈਕਸ ਦਾ ਦੌਰਾ ਕੀਤਾ ਅਤੇ ਅਮਰਨਾਥ ਯਾਤਰੀਆਂ ਦੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ। ਰਿਜਿਜੂ ਬੁੱਧਵਾਰ ਸਵੇਰੇ ਬਾਲਟਾਲ ਆਧਾਰ ਕੰਪਲੈਕਸ ਪਹੁੰਚੇ ਅਤੇ ਯਾਤਰਾ ਦੇ ਸਭ ਤੋਂ ਛੋਟੇ ਮਾਰਗ ਤੋਂ ਤੀਰਥ ਯਾਤਰਾ ਕਰ ਰਹੇ ਸ਼ਰਧਾਲੂਆਂ ਲਈ ਸੁਰੱਖਿਆ, ਸਿਹਤ ਅਤੇ ਹੋਰ ਸਹੂਲਤਾਂ ਮੇਤ ਵਿਵਸਥਾਵਾਂ ਦਾ ਜਾਇਜ਼ਾ ਲਿਆ।
Baltal base camp for holy Amarnath Yatra, Jammu & Kashmir. बम बम भोले! pic.twitter.com/x7BZOCK9R5
— Kiren Rijiju (@KirenRijiju) July 17, 2024
ਅਧਿਕਾਰੀਆਂ ਨੇ ਉਨ੍ਹਾਂ ਨੂੰ ਅਮਰਨਾਥ ਯਾਤਰਾ ਅਤੇ ਮਰਾਗ 'ਤੇ ਤੀਰਥ ਯਾਤਰੀਆਂ ਲਈ ਉਪਲੱਬਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਵੀਡੀਓ 'ਚ ਬਾਲਟਾਲ ਦੀਆਂ ਉੱਚਾਈਆਂ 'ਤੇ ਛੱਤਰੀ ਫੜੇ ਹੋਏ ਸਥਿਤੀ ਦਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਹਨ। ਅਮਰਨਾ ਯਾਤਰਾ 29 ਜੂਨ ਨੂੰ ਦੱਖਣ ਕਸ਼ਮੀਰ ਦੇ ਨੁਨਵਾਨ ਪਹਿਲਗਾਮ ਅਤੇ ਮੱਧ ਕਸ਼ਮੀਰ ਦੇ ਬਾਲਟਾਲ ਦੇ ਦੋਹਰੇ ਮਾਰਗਾਂ ਤੋਂ ਸ਼ੁਰੂ ਹੋਈ ਸੀ। ਦੱਖਣ ਕਸ਼ਮੀਰ 'ਚ ਹਿਮਾਲਿਆ 'ਤੇ ਸਥਿਤ ਅਮਰਨਾਥ ਦੀ ਪਵਿੱਤਰ ਗੁਫ਼ਾ 'ਚ ਹੁਣ ਤੱਕ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਬਰਫ਼ਾਨੀ ਬਾਬਾ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਇਹ ਯਾਤਰਾ 19 ਅਗਸਤ ਨੂੰ ਖ਼ਤਮ ਹੋ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e