ਰਾਸ਼ਟਰੀ ਰਾਇਫਲ ਦੇ ਸ਼ਹੀਦ ਜਵਾਨ ਔਰੰਗਜ਼ੇਬ ਨੂੰ ਮਿਲਿਆ ਸ਼ੌਰਿਆ ਚੱਕਰ

08/14/2018 6:15:07 PM

ਨਵੀਂ ਦਿੱਲੀ— 15 ਅਗਸਤ ਨੂੰ ਦੇਸ਼ ਆਪਣਾ 72ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਉਣ ਜਾ ਰਿਹਾ ਹੈ। ਦੇਸ਼ ਭਰ 'ਚ ਹਰ ਪਾਸੇ ਦੇਸ਼ ਭਗਤੀ ਦਾ ਮਾਹੌਲ ਹੈ। ਇਸ ਮੌਕੇ 'ਤੇ ਦੇਸ਼ ਲਈ ਮਰਨ ਵਾਲੇ ਜਵਾਨਾਂ ਨੂੰ ਸਨਮਾਨ ਦੇ ਰੂਪ 'ਚ ਮੈਡਲ ਦਿੱਤੇ ਜਾਣਗੇ। ਇਸ ਵਾਰ ਆਜ਼ਾਦੀ ਦਿਹਾੜੇ 'ਤੇ ਰਾਸ਼ਟਰੀ ਰਾਇਫਲ ਦੇ ਸ਼ਹੀਦ ਜਵਾਨ ਔਰੰਗਜ਼ੇਬ ਨੂੰ ਸ਼ੌਰਿਆ ਚੱਕਰ ਦਿੱਤਾ ਜਾਵੇਗਾ। ਔਰੰਗਜ਼ੇਬ ਦੇ ਨਾਲ ਹੀ ਮੇਜਰ ਆਦਿਤਿਆ ਕੁਮਾਰ ਨੂੰ ਵੀ ਸ਼ੌਰਿਆ ਚੱਕਰ ਦਿੱਤਾ ਜਾਵੇਗਾ। ਈਦ ਦੀ ਛੁੱਟੀ ਮਨਾਉਣ ਘਰ ਜਾ ਰਹੇ ਔਰੰਗਜ਼ੇਬ ਨੂੰ ਅੱਤਵਾਦੀਆਂ ਨੇ ਪੁਲਵਾਮਾ ਤੋਂ ਅਗਵਾ ਕਰ ਲਿਆ ਸੀ। ਬਾਅਦ 'ਚ ਗੋਲੀਆਂ ਨਾਲ ਛਲਣੀ ਜਵਾਨ ਦੀ ਲਾਸ਼ ਪੁਲਵਾਮਾ ਜ਼ਿਲੇ ਦੇ ਗੁੱਸੂ ਇਲਾਕੇ 'ਚ ਮਿਲੀ। ਉਨ੍ਹਾਂ ਦੇ ਸਿਰ, ਚਿਹਰੇ ਅਤੇ ਗਰਦਨ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਸਨ।


Related News