ਕਰਨਾਲ 'ਚ ਰਾਈਸ ਮਿੱਲ ਦੀ ਇਮਾਰਤ ਡਿੱਗੀ, 4 ਮਜ਼ਦੂਰਾਂ ਦੀ ਮੌਤ

Tuesday, Apr 18, 2023 - 09:54 AM (IST)

ਕਰਨਾਲ 'ਚ ਰਾਈਸ ਮਿੱਲ ਦੀ ਇਮਾਰਤ ਡਿੱਗੀ, 4 ਮਜ਼ਦੂਰਾਂ ਦੀ ਮੌਤ

ਕਰਨਾਲ (ਭਾਸ਼ਾ)- ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਮੰਗਲਵਾਰ ਤੜਕੇ ਤਿੰਨ ਮੰਜ਼ਿਲਾ ਰਾਈਸ ਮਿੱਲ ਦੀ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 20 ਹੋਰ ਜ਼ਖ਼ਮੀ ਹੋ ਗਏ। ਹਾਦਸੇ ਵਾਲੀ ਜਗ੍ਹਾ ਬਚਾਅ ਕੰਮ ਜਾਰੀ ਹੈ। ਕੁਝ ਮਜ਼ਦੂਰਾਂ ਨੇ ਹਾਦਸੇ ਵਾਲੀ ਜਗ੍ਹਾ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਇਮਾਰਤ 'ਚ 150 ਤੋਂ ਵੱਧ ਮਜ਼ਦੂਰ ਸੌਂ ਰਹੇ ਸਨ।

ਤਰਾਵੜੀ ਦੇ ਐੱਸ.ਐੱਚ.ਓ. ਸੰਦੀਪ ਨੇ ਦੱਸਿਆ,''ਚਾਰ ਲੋਕਾਂ ਦੀ ਮੌਤ ਹੋਈ ਹੈ ਅਤੇ 20 ਲੋਕ ਜ਼ਖ਼ਮੀ ਹੋ ਗਏ। ਅਸੀਂ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ  ਵੀ ਇੱਥੇ ਪਹੁੰਚਣਗੀਆਂ। ਹੁਣ ਕੋਈ ਲਾਪਤਾ ਨਹੀਂ ਹੈ, ਅਸੀਂ ਮਜ਼ਦੂਰਾਂ ਦੀ ਸੂਚੀ ਦੀ ਜਾਂਚ ਕੀਤੀ ਹੈ।''


author

DIsha

Content Editor

Related News