ਸੁਲਤਾਨਪੁਰ ਡਕੈਤੀ ਕੇਸ ਦਾ ਇਨਾਮੀ ਅਪਰਾਧੀ STF ਮੁਕਾਬਲੇ ''ਚ ਹੋਇਆ ਢੇਰ

Thursday, Sep 05, 2024 - 10:31 AM (IST)

ਸੁਲਤਾਨਪੁਰ - ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਵਿੱਚ ਪਿਛਲੇ ਮਹੀਨੇ ਇੱਕ ਸਰਾਫਾ ਕਾਰੋਬਾਰੀ ਦੀ ਦੁਕਾਨ ਲੁੱਟਣ ਦੇ ਮਾਮਲੇ ਵਿੱਚ ਇਨਾਮੀ ਦੋਸ਼ੀ ਮੰਗੇਸ਼ ਯਾਦਵ ਵੀਰਵਾਰ ਤੜਕੇ ਸੂਬਾ ਪੁਲਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਨਾਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਗੱਲ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਅਪਰਾਧੀ 'ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।

ਇਹ ਵੀ ਪੜ੍ਹੋ ਅਯੁੱਧਿਆ 'ਚ ਖ਼ਾਸ ਹੋਵੇਗੀ ਇਸ ਵਾਰ ਦੀ ਦੀਵਾਲੀ, ਜਗਾਏ ਜਾਣਗੇ 25 ਲੱਖ ਤੋਂ ਵੱਧ ਦੀਵੇ

ਪੁਲਸ ਨੇ ਦੱਸਿਆ ਕਿ ਬੀਤੀ 28 ਅਗਸਤ ਨੂੰ ਸ਼ਹਿਰ ਕੋਤਵਾਲੀ ਖੇਤਰ ਦੇ ਥਾਥੇੜੀ ਬਾਜ਼ਾਰ ਵਿੱਚ ਸਥਿਤ ਇੱਕ ਸਰਾਫਾ ਕਾਰੋਬਾਰੀ ਦੀ ਦੁਕਾਨ ਤੋਂ ਕਰੀਬ ਡੇਢ ਕਰੋੜ ਰੁਪਏ ਦੇ ਗਹਿਣੇ ਲੁੱਟੇ ਸਨ। ਗਹਿਣੇ ਲੁੱਟੇ ਜਾਣ ਦੇ ਇਸ ਮਾਮਲੇ ਵਿੱਚ ਮੁਲਜ਼ਮ ਮੰਗੇਸ਼ ਯਾਦਵ ਮਿਸ਼ੀਰਪੁਰ ਵਿੱਚ ਐੱਸਟੀਐਫ ਨਾਲ ਹੋਏ ਮੁਕਾਬਲੇ ਵਿੱਚ ਢੇਰ ਹੋ ਗਿਆ। ਸੂਤਰਾਂ ਮੁਤਾਬਕ ਮੰਗੇਸ਼ ਯਾਦਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 28 ਅਗਸਤ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਸੁਲਤਾਨਪੁਰ ਨਗਰ ਕੋਤਵਾਲੀ ਦੇ ਠਾਠੜੀ ਬਾਜ਼ਾਰ ਸਥਿਤ ਇਕ ਸਰਾਫਾ ਕਾਰੋਬਾਰੀ ਦੀ ਦੁਕਾਨ ਤੋਂ ਕਰੀਬ 1 ਕਰੋੜ 50 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਸਨ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮ ਸਚਿਨ, ਪੁਸ਼ਪੇਂਦਰ ਅਤੇ ਤ੍ਰਿਭੁਵਨ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ ਬੈਰੀਕੇਡ ਤੋੜ ਟਰੱਕ ਨਾਲ ਟਕਰਾਈ ਕਾਰ, 4 ਦੋਸਤਾਂ ਦੀ ਦਰਦਨਾਕ ਮੌਤ, ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News