ਸੇਵਾਮੁਕਤ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਬਣੇ ਦੇਸ਼ ਦੇ ਨਵੇਂ CDS, ਜਾਣੋ ਉਨ੍ਹਾਂ ਬਾਰੇ

Thursday, Sep 29, 2022 - 10:05 AM (IST)

ਸੇਵਾਮੁਕਤ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਬਣੇ ਦੇਸ਼ ਦੇ ਨਵੇਂ CDS, ਜਾਣੋ ਉਨ੍ਹਾਂ ਬਾਰੇ

ਨਵੀਂ ਦਿੱਲੀ– ਕੇਂਦਰ ਨੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਨਿਲ ਚੌਹਾਨ ਨੂੰ ਭਾਰਤ ਦੇ ਦੂਜੇ ਚੀਫ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਦੇ ਰੂਪ ’ਚ ਨਿਯੁਕਤ ਕੀਤਾ ਹੈ। ਲੈਫਟੀਨੈਂਟ ਜਨਰਲ ਚੌਹਾਨ ਭਾਰਤ ਸਰਕਾਰ, ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਦੇ ਰੂਪ ’ਚ ਵੀ ਕੰਮ ਕਰਨਗੇ।ਰੱਖਿਆ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਹੈ ਕਿ ਲਗਭਗ 40 ਸਾਲਾਂ ਤੋਂ ਵੱਧ ਸਮੇਂ ਦੇ ਆਪਣੇ ਕਰੀਅਰ ’ਚ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੇ ਕਈ ਕਮਾਨ, ਸਟਾਫ਼ ਅਤੇ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕੀਤਾ ਹੈ ਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਅਤੇ ਪੂਰਬੀ-ਉੱਤਰੀ ਭਾਰਤ ’ਚ ਅੱਤਵਾਦ ਵਿਰੋਧੀ ਮੁਹਿੰਮਾਂ ਦਾ ਵੱਡਾ ਤਜਰਬਾ ਹੈ। ਸਾਬਕਾ ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ ਦੀ ਹਵਾਈ ਹਾਦਸੇ ਵਿਚ ਮੌਤ ਤੋਂ ਬਾਅਦ ਨਵੇਂ ਸੀ. ਡੀ. ਐੱਸ ਦੀ ਨਿਯੁਕਤੀ ਦੀ ਚਰਚਾ ਹੋ ਰਹੀ ਸੀ। ਚਰਚਾ ਮਗਰੋਂ ਕੇਂਦਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ- 15 ਸਟੇਸ਼ਨ, 14 ਕਿ. ਮੀ. ਦਾ ਸਫ਼ਰ, 1546 ਕਰੋੜ ਰੁਪਏ ਦਾ ਖ਼ਰਚ, ਜਾਣੋ ਸ਼ਿਮਲਾ ਰੋਪਵੇਅ ਬਾਰੇ

11ਵੀਂ ਗੋਰਖਾ ਰਾਈਫਲਜ਼ ’ਚ ਮਿਲਿਆ ਸੀ ਕਮਿਸ਼ਨ 

ਦੇਸ਼ ਦੇ ਨਵੇਂ ਸੀ. ਡੀ. ਐੱਸ. ਲੈਫਟੀਨੈਂਟ ਜਨਰਲ ਅਨਿਲ ਚੌਹਾਨ ਦਾ ਜਨਮ 18 ਮਈ 1961 ਨੂੰ ਪੌੜੀ, ਉੱਤਰਾਖੰਡ ’ਚ ਹੋਇਆ ਸੀ। ਉਨ੍ਹਾਂ ਦੀ ਪਤਨੀ ਦਾ ਨਾਂ ਅਨੁਪਮਾ ਚੌਹਾਨ ਹੈ। ਉਨ੍ਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਪ੍ਰਗਿਆ ਚੌਹਾਨ ਹੈ। ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਅਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦੇ ਸਾਬਕਾ ਵਿਦਿਆਰਥੀ ਰਹੇ  ਲੈਫਟੀਨੈਂਟ ਜਨਰਲ ਚੌਹਾਨ ਨੂੰ 1981 ਵਿੱਚ 11ਵੀਂ ਗੋਰਖਾ ਰਾਈਫਲਜ਼ ਵਿਚ ਕਮਿਸ਼ਨ ਦਿੱਤਾ ਗਿਆ ਸੀ। 
ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੇ ਮਿਲਟਰੀ ਆਪਰੇਸ਼ਨ ਦੇ ਡਾਇਰੈਕਟਰ ਜਨਰਲ (ਡੀ. ਜੀ. ਐੱਮ. ਓ) ਵਜੋਂ ਸੇਵਾ ਨਿਭਾਈ ਹੈ। ਉਹ ਜਨਰਲ ਅਫਸਰ ਕਮਾਂਡਰ-ਇਨ-ਚੀਫ਼ ਪੂਰਬੀ ਕਮਾਂਡ ਵਜੋਂ ਸੇਵਾਮੁਕਤ ਹੋਏ। ਫ਼ੌਜ ਦੀ ਗੱਲ ਕਰੀਏ ਤਾਂ ਉਹ ਪੂਰਬੀ ਫ਼ੋਜ ਦੇ ਕਮਾਂਡਰ ਰਹੇ। 

ਇਹ ਵੀ ਪੜ੍ਹੋ- ਅਯੁੱਧਿਆ ’ਚ ਲਤਾ ਮੰਗੇਸ਼ਕਰ ਚੌਕ ਦਾ CM ਯੋਗੀ ਵਲੋਂ ਉਦਘਾਟਨ, 14 ਟਨ ਵਜ਼ਨੀ ਵੀਣਾ ਸਥਾਪਤ

ਬਾਲਾਕੋਟ ਏਅਰ ਸਟਰਾਈਕ ਦੀ ਯੋਜਨਾ ਬਣਾਉਣ ’ਚ ਸੀ ਅਹਿਮ ਭੂਮਿਕਾ 

ਭਾਰਤ-ਪਾਕਿਸਤਾਨ 'ਤੇ ਸਰਹੱਦੀ ਤਣਾਅ ਵਧਣ ਤੋਂ ਬਾਅਦ ਬਾਲਾਕੋਟ ਏਅਰ ਸਟਰਾਈਕ ਦੀ ਯੋਜਨਾ ਬਣਾਉਣ ਵਿਚ ਵੀ ਉਹ ਸ਼ਾਮਲ ਸਨ। ਲੈਫਟੀਨੈਂਟ ਜਨਰਲ ਅਨਿਲ ਚੌਹਾਨ ਪਿਛਲੇ ਸਾਲ 31 ਮਈ ਨੂੰ 40 ਸਾਲ ਦੀ ਸੇਵਾ ਤੋਂ ਬਾਅਦ ਪੂਰਬੀ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਵਜੋਂ ਸੇਵਾਮੁਕਤ ਹੋਏ ਸਨ। ਪੂਰਬੀ ਫ਼ੌਜ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ, ਜਨਰਲ ਅਫਸਰ ਨਵੀਂ ਦਿੱਲੀ ਵਿਚ ਮਿਲਟਰੀ ਆਪਰੇਸ਼ਨ ਦੇ ਡਾਇਰੈਕਟਰ ਜਨਰਲ ਸਨ।

ਮਿਲੇ ਹਨ ਕਈ ਮੈਡਲ 

ਫੌਜ ਵਿਚ ਆਪਣੀ ਵਿਲੱਖਣ ਅਤੇ ਸ਼ਾਨਦਾਰ ਸੇਵਾ ਲਈ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ ਵਰਗੇ ਮੈਡਲ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ-  ਕੋਲਕਾਤਾ: ਦੁਰਗਾ ਪੂਜਾ ਪੰਡਾਲਾਂ ’ਚ ਦੇਸ਼ ਭਗਤੀ, ਆਜ਼ਾਦੀ ਤੇ ਵਿਰਾਸਤ ਦੀ ਝਲਕ, ਵੇਖੋ ਖੂਬਸੂਰਤ ਤਸਵੀਰਾਂ

 


author

Tanu

Content Editor

Related News