ਰਿਟਾਇਰਡ ਜੱਜ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Saturday, Jun 23, 2018 - 10:52 AM (IST)

ਗਾਜੀਆਬਾਦ— ਗਾਜੀਆਬਾਦ ਦੇ ਨਹਿਰੂ ਨਗਰ ਕਲੋਨੀ 'ਚ ਸ਼ੁੱਕਰਵਾਰ ਨੂੰ ਇਕ ਰਿਟਾਇਰਡ ਅਡੀਸ਼ਨਲ ਡਿਸਟ੍ਰਿਕਟ ਜੱਜ (80) ਨੇ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਗੱਲ ਦੀ ਜਾਣਕਾਰੀ ਪੁਲਸ ਨੇ ਦਿੱਤੀ ਹੈ।
ਗਾਜੀਆਬਾਦ ਐੱਸ. ਪੀ. ਆਕਾਸ਼ ਤੋਮਰ ਨੇ ਦੱਸਿਆ ਦੇਵ ਦੱਤ ਸ਼ਰਮਾ ਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਦੇਸ਼ 'ਚ ਪਿਛਲੇ ਦਿਨਾਂ ਤੋਂ ਇਕ-ਇਕ ਕਰਕੇ ਪ੍ਰਸ਼ਾਸਨਿਕ ਸਟਾਫ ਦੇ ਕਈ ਲੋਕਾਂ ਵੱਲੋਂ ਖੁਦਕੁਸ਼ੀ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।
ਐੱਸ. ਪੀ. ਨੇ ਕਿਹਾ ਸ਼ੁੱਕਰਵਾਰ ਸਵੇਰੇ ਪਰਿਵਾਰ ਵਾਲਿਆਂ ਨੋ ਗੋਲੀ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਤੇਜ਼ੀ ਨਾਲ ਦੇਵ ਦੱਤ ਦੇ ਕਮਰੇ ਵੱਲ ਗਏ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਲਾਸ਼ ਮਿਲੀ। ਕੋਲ ਹੀ ਉਨ੍ਹਾਂ ਦੀ ਡਬਲ ਬੈਰਲ ਬੰਦੂਕ ਪਈ ਹੋਈ ਸੀ। ਆਕਾਸ਼ ਤੋਮਰ ਨੇ ਦੱਸਿਆ ਕਿ ਮੌਕੇ 'ਤੇ ਕੋਈ ਸੂਸਾਈਡ ਨੋਟ ਨਹੀਂ ਬਰਾਮਦ ਹੋਇਆ ਹੈ।


Related News