ਪਾਕਿ ਖੁਫੀਆ ਏਜੰਸੀ ISI ਲਈ ਜਾਸੂਸੀ ਦੇ ਦੋਸ਼ ''ਚ ਫੌਜ ਦਾ ਸਾਬਕਾ ਜਵਾਨ ਗ੍ਰਿਫਤਾਰ

01/08/2021 9:23:00 PM

ਨਵੀਂ ਦਿੱਲੀ - ਭਾਰਤੀ ਫੌਜ ਦੇ ਇੱਕ ਰਿਟਾਇਰਡ ਜਵਾਨ ਨੂੰ ਦੇਸ਼ ਦੇ ਨਾਲ ਗ਼ੱਦਾਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਏ.ਟੀ.ਐੱਸ ਨੇ ਸਿਗਨਲ ਮੈਨ ਸੌਰਭ ਸ਼ਰਮਾ (ਰਿਟਾਇਰਡ) ਨੂੰ ਲਖਨਊ ਦੀ ਮਿਲਟਰੀ ਇੰਟੈਲੀਜੈਂਸੀ ਯੂਨਿਟ ਦੇ ਇਨਪੁਟ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਫੌਜ ਦਾ ਇਹ ਸਾਬਕਾ ਜਵਾਨ ਕਰਾਚੀ ਦੀ ਇੱਕ ਪਾਕਿਸਤਾਨੀ ਖੁਫੀਆ ਏਜੰਸੀ ਲਈ ਸਾਲ 2016 ਤੋਂ ਕੰਮ ਕਰ ਰਿਹਾ ਸੀ। ਯੂ.ਪੀ. ਏ.ਟੀ.ਐੱਸ. ਨੇ ਇੱਕ ਹੋਰ ਦੋਸ਼ੀ ਨੂੰ ਗੋਧਰਾ, ਗੁਜਰਾਤ ਤੋਂ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਏ.ਟੀ.ਐੱਸ. ਨੂੰ ਮਿਲੀ ਸੂਚਨਾ ਤੋਂ ਬਾਅਦ ਸੌਰਭ ਸ਼ਰਮਾ ਨੂੰ ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਬਿਹੂਨੀ ਪਿੰਡ ਉਸ ਦੇ ਜੱਦੀ ਨਿਵਾਸ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮਿਲਿਟਰੀ ਇੰਟੈਲੀਜੈਂਸ ਨੂੰ ਇਸ ਗੱਲ ਦਾ ਪਤਾ ਲੱਗਾ ਸੀ ਕਿ ਸੌਰਭ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੈ ਅਤੇ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਸੂਚਨਾਵਾਂ ਭੇਜ ਰਿਹਾ ਹੈ ਅਤੇ ਜਾਸੂਸੀ ਕਰ ਰਿਹਾ ਹੈ। ਯੂ.ਪੀ. ਏ.ਟੀ.ਐੱਸ. ਨੂੰ ਦਸੰਬਰ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ: ਹੁਣ ਤੱਕ ਹੋਈਆਂ 8 ਮੀਟਿੰਗਾਂ ਵਿਚ ਕੀ-ਕੀ ਹੋਇਆ?

ਸੌਰਭ ਸ਼ਰਮਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਹ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਜਾਣਕਾਰੀ ਸਾਂਝਾ ਕਰਦਾ ਸੀ। ਉਸਨੇ ਦੱਸਿਆ ਕਿ ਉਹ ਸਾਲ 2014 ਵਿੱਚ ਪਾਕਿਸਤਾਨ ਖੁਫੀਆ ਏਜੰਸੀ ਦੇ ਸੰਪਰਕ ਵਿੱਚ ਆਇਆ ਸੀ। ਫੇਸਬੁੱਕ 'ਤੇ ਮਹਿਲਾ ਡਿਫੈਂਸ ਜਰਨਲਿਸਟ ਦੇ ਨਾਮ ਤੋਂ ਅਕਾਉਂਟ ਬਣਾ ਕੇ ਸ਼ਰਮਾ ਨਾਲ ਗੱਲਬਾਤ ਸ਼ੁਰੂ ਹੋਈ ਸੀ। ਸੌਰਭ ਸ਼ਰਮਾ ਨੇ 2016 ਤੱਕ ਜਾਣਕਾਰੀਆਂ ਪਾਕਿਸਤਾਨ ਏਜੰਸੀ ਨੂੰ ਦਿੱਤੀਆਂ ਅਤੇ ਬਦਲੇ ਵਿੱਚ ਉਸ ਨੂੰ ਪੈਸੇ ਮਿਲਦੇ ਸਨ। ਉਹ WhatsApp 'ਤੇ ਫੋਟੋ, ਵੀਡੀਓ ਅਤੇ ਆਡਿਓ ਦੇ ਜ਼ਰੀਏ ਜਾਣਕਾਰੀਆਂ ਸਾਂਝੀਆਂ ਕਰਦਾ ਸੀ।
ਇਹ ਵੀ ਪੜ੍ਹੋ- ਹੱਲ ਨਾ ਨਿਕਲਦਾ ਵੇਖ ਸਰਕਾਰ ਨੇ ਕਿਸਾਨਾਂ ਨੂੰ ਕਿਹਾ- ਹੁਣ ਫੈਸਲਾ ਸੁਪਰੀਮ ਕੋਰਟ ਕਰੇ ਤਾਂ ਬਿਹਤਰ

ਜੂਨ 2020 ਵਿੱਚ ਉਸ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਿਟਾਇਰਮੈਂਟ ਲੈ ਲਈ ਸੀ। ਦੇਸ਼ ਵਿਰੋਧੀ ਇਨ੍ਹਾਂ ਕਰਤੂਤਾਂ ਦਾ ਰਿਕਾਰਡ ਉਸ ਦੇ ਫੋਨ ਤੋਂ ਪ੍ਰਾਪਤ ਹੋਇਆ ਹੈ। ਇਸ ਮਾਮਲੇ ਵਿੱਚ ਗੋਮਤੀ ਨਗਰ ਥਾਣੇ ਵਿੱਚ ਆਈ.ਪੀ.ਸੀ. ਦੀ ਧਾਰਾ 120B, ਧਾਰਾ 123 ਅਤੇ ਅਧਿਕਾਰਕ ਗੁਪਤ ਐਕਟ ਦੀ ਧਾਰਾ 3, 4, 5 & 9 ਅਤੇ ਯੂ.ਏ.ਪੀ.ਏ. ਦੀ ਧਾਰਾ 13 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਰਮਾ ਨੂੰ ਕੋਰਟ ਵਿੱਚ ਵੀ ਪੇਸ਼ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਗੇ ਦੀ ਜਾਂਚ ਲਈ ਏ.ਟੀ.ਐੱਸ. ਕੋਰਟ ਤੋਂ ਉਸ ਨੂੰ ਕਸਟੱਡੀ ਵਿੱਚ ਲੈਣ ਦੀ ਮੰਗ ਕਰ ਸਕਦੀ ਹੈ। ਇਸ ਮਾਮਲੇ ਵਿੱਚ ਲਖਨਊ ਮਿਲਟਰੀ ਇੰਟੈਲੀਜੈਂਸ ਯੂਨਿਟ, ਯੂ.ਪੀ. ਏ.ਟੀ.ਐੱਸ. ਅਤੇ ਕੇਂਦਰੀ ਜਾਂਚ ਏਜੰਸੀਆਂ ਅੱਗੇ ਦੀ ਜਾਂਚ ਕਰਣਗੀਆਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News