ਰਿਹਾਇਸ਼ੀ ਇਮਾਰਤ ''ਚ ਕਾਰ ਪਾਰਕਿੰਗ ਦੀ ਲਿਫਟ ਡਿੱਗੀ, ਇਕ ਦੀ ਮੌਤ
Saturday, May 31, 2025 - 03:05 PM (IST)

ਮੁੰਬਈ- ਮੁੰਬਈ ਦੇ ਬੋਰੀਵਲੀ ਵੈਸਟ ਖੇਤਰ 'ਚ ਸ਼ਨੀਵਾਰ ਨੂੰ ਇਕ 21 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਕਾਰ ਪਾਰਕਿੰਗ ਲਿਫਟ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਇਹ ਹਾਦਸਾ ਲਿੰਕ ਰੋਡ 'ਤੇ ਸਥਿਤ ਪ੍ਰਥਮੇਸ਼ ਬਿਲਡਿੰਗ 'ਚ ਸਵੇਰੇ 11 ਵਜੇ ਦੇ ਕਰੀਬ ਵਾਪਰਿਆ। ਬ੍ਰਿਹਨਮੁੰਬਈ ਨਗਰ ਨਿਗਮ (ਬੀਐੱਮਸੀ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਰ ਲਿਫਟ 7 ਮੀਟਰ ਡੂੰਘੇ ਟੋਏ 'ਚ ਡਿੱਗ ਗਈ, ਜਿਸ ਨਾਲ 2 ਲੋਕ ਫਸ ਗਏ।
ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁਭਮ ਮਦਮਲਾਲ ਧੁਰੀ (30) ਅਤੇ ਸੁਨਜੀਤ ਯਾਦਵ (45) ਨੂੰ ਫਾਇਰ ਫਾਈਟਰਾਂ ਨੇ ਬਚਾਇਆ ਅਤੇ ਉਨ੍ਹਾਂ ਨੂੰ ਬੀ.ਐੱਮ.ਸੀ. ਵਲੋਂ ਸੰਚਾਲਿਤ ਨਜ਼ਦੀਕੀ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ,''ਹਸਪਤਾਲ ਦੇ ਇਕ ਮੈਡੀਕਲ ਅਧਿਕਾਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਧੁਰੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਸਿਰ 'ਚ ਲੱਗੀ ਸੱਟ ਨਾਲ ਜੂਝ ਰਹੇ ਯਾਦਵ ਦੀ ਹਾਲਤ ਸਥਿਰ ਹੈ।'' ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8