ਭਾਖੜਾ ਨਹਿਰ ''ਚ ਡਿੱਗੀ ਕਾਰ; ਪਤਨੀ ਦੀ ਮੌਤ, ਪੁਲਸ ਵੱਲੋਂ ਪਤੀ ਖਿਲਾਫ ਕੇਸ ਦਰਜ
Wednesday, Jun 24, 2026 - 07:37 PM (IST)
ਪਟਿਆਲਾ (ਬਲਜਿੰਦਰ) : ਮੰਗਲਵਾਰ ਨੂੰ ਪਸਿਆਣਾ ਪੁਲ ਦੇ ਕੋਲ ਭਾਖੜਾ ਡਿੱਗੀ ਕਾਰ ਅਤੇ ਉਸ ਵਿਚ ਫਸੀ ਵਿਆਹੁਤਾ ਦੀ ਲਾਸ਼ ਨੂੰ ਗੋਤਾਖੋਰਾਂ ਨੇ ਬਰਾਮਦ ਕਰ ਲਿਆ। ਦੂਜੇ ਪਾਸੇ ਥਾਣਾ ਪਸਿਆਣਾ ਦੀ ਪੁਲਸ ਨੇ ਇਸ ਮਾਮਲੇ ਵਿਚ ਗੁਰਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਵਾਰਡ ਨੰ. 25 ਨੇੜੇ ਬਾਗ ਵਾਲਾ ਗੁਰਦੁਆਰਾ ਗਾਂਧੀ ਨਗਰ ਮਾਨਸਾ ਜ਼ਿਲ੍ਹਾ ਮਾਨਸਾ ਦੀ ਸ਼ਿਕਾਇਤ ’ਤੇ ਮ੍ਰਿਤਕਾ ਰਮਨਦੀਪ ਕੌਰ ਦੇ ਪਤੀ ਹੈਪੀ ਸਿੰਘ ਪੁੱਤਰ ਖੇਤਾ ਸਿੰਘ ਵਾਸੀ ਪਿੰਡ ਬਾਜੇਵਾਲਾ ਥਾਣਾ ਜੋੜੀਆ ਜਿਲਾ ਮਾਨਸਾ ਦੇ ਖਿਲਾਫ 103 ਬੀ.ਐੱਨ.ਐੱਸ. ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਗੁਰਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਰਮਨਦੀਪ ਕੌਰ ਉਮਰ ਕਰੀਬ 30 ਸਾਲ ਨੇ ਸਾਲ 2024 ਵਿੱਚ ਹੈਪੀ ਸਿੰਘ ਨਾਲ ਲਵਮੈਰਿਜ ਕਰਵਾਈ ਸੀ, ਜੋ ਹੈਪੀ ਸਿੰਘ ਆਰਮੀ ਸਿੰਘ ਨੋਕਰੀ ਕਰਦਾ ਸੀ ਅਤੇ ਜਿੱਥੇ ਵੀ ਉਸਦੀ ਪੋਸਟਿੰਗ ਹੁੰਦੀ ਸੀ ਤਾਂ ਦੋਵੇ ਉੱਥੇ ਹੀ ਰਿਹਾਇਸ਼ ਕਰ ਲੈਂਦੇ ਸਨ। ਜੋ ਕਰੀਬ ਹੁਣ 3 ਮਹੀਨੇ ਤੋਂ ਸ਼ਿਕਾਇਤਕਰਤਾ ਦੇ ਮਾਸੜ ਕੁਲਦੀਪ ਸਿੰਘ ਵਾਸੀ ਗਲੀ ਨੰ. 1 ਵਾਰਡ ਨੰ. 7 ਜੀਵਨ ਨਗਰ ਹਰੇੜੀ ਰੋਡ ਸੰਗਰੂਰ ਪਾਸ ਰਹਿ ਰਹੇ ਸਨ। ਜਦੋਂ ਵੀ ਹੈਪੀ ਸਿੰਘ ਛੁੱਟੀ ਪਰ ਆਉਂਦਾ ਸੀ ਤਾਂ ਉਹ ਆਪਣੇ ਘਰ ਮਾਨਸਾ ਚਲਿਆ ਜਾਂਦਾ ਸੀ ਅਤੇ ਮੁੱਦਈ ਦੀ ਭੈਣ ਵੀ ਨਾਲ ਜਾਣ ਨੂੰ ਕਿਹਾ ਕਰਦੀ ਸੀ, ਜਿਸ ਕਾਰਨ ਦੋਵਾਂ ਵਿੱਚ ਤਕਰਾਰਬਾਜੀ ਚੱਲਦੀ ਰਹਿੰਦੀ ਸੀ, ਕਿਉਂਕਿ ਹੈਪੀ ਸਿੰਘ ਦੇ ਮਾਤਾ-ਪਿਤਾ, ਸ਼ਿਕਾਇਤਕਰਤਾ ਦੀ ਭੈਣ ਨੂੰ ਆਪਣੇ ਘਰ ਨਹੀਂ ਸੀ ਰੱਖਣਾ ਚਾਹੁੰਦੇ। ਕਰੀਬ ਹਫਤਾ ਪਹਿਲਾ ਹੈਪੀ ਸਿੰਘ ਛੁੱਟੀ ਪਰ ਆਇਆ ਸੀ, ਜੋ ਰਮਨਦੀਪ ਕੌਰ ਨਾਲ ਸੰਗਰੂਰ ਵਿਖੇ ਕਿਸੇ ਹੋਰ ਜਗਾ ਕਿਰਾਏ ਪਰ ਰਹਿਣ ਲੱਗ ਪਿਆ ਸੀ।
23 ਜੂਨ ਨੂੰ ਸ਼ਿਕਾਇਤਕਰਤਾ ਨੂੰ ਉਸਦੇ ਚਾਚੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸਿੰਘ ਸਮੇਤ ਰਮਨਦੀਪ ਕੌਰ ਨਾਲ ਕਾਰ ਪਰ ਸਵਾਰ ਹੋ ਕੇ ਜਾ ਰਹੇ ਸਨ ਤਾ ਹੈਪੀ ਸਿੰਘ ਨੇ ਕਾਰ ਨੂੰ ਸੰਗਰੂਰ ਰੋਡ ਪਟਿਆਲਾ ਨੇੜੇ ਪਸਿਆਣਾ ਪੁੱਲ ਪਾਸ ਪੈਂਦੀ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ, ਹੈਪੀ ਸਿੰਘ ਆਪ ਤਾਂ ਨਹਿਰ ਤੋ ਬਾਹਰ ਆ ਗਿਆ ਪਰ ਰਮਨਦੀਪ ਕੋਰ ਨਹਿਰ ਵਿੱਚ ਹੀ ਡੁੱਬ ਗਈ। ਸ਼ਿਕਾਇਤਕਤਰਾ ਮੁਤਾਬਕ ਹੈਪੀ ਸਿੰਘ ਅਕਸਰ ਹੀ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਤੇ ਜਾਣਬੁੱਝ ਕੇ ਰਮਨਦੀਪ ਕੌਰ ਨੂੰ ਕਾਰ ਵਿਚ ਬਿਠਾ ਕੇ ਭਾਖੜਾ ਨਹਿਰ ਵਿਚ ਕਾਰ ਸੁੱਟ ਕੇ ਉਸਨੂੰ ਮਾਰ ਦਿੱਤਾ। ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
